ਗੁਰਸੇਵਕ ਲੰਬੀ ਦੀ ਔਰਤਾਂ ਪ੍ਰਤੀ ਖਾਸ ਪੇਸ਼ਕਸ਼ 'ਤਿੱਤਲੀਆਂ' - ਗੁਰਸੇਵਕ ਸਿੰਘ ਲੰਬੀ
🎬 Watch Now: Feature Video
ਪੰਜਾਬੀ ਯੂਨੀਵਰਸਿਟੀ ਵਿੱਚ ਬਤੌਰ ਪੰਜਾਬੀ ਪ੍ਰੋਫੈਸਰ ਅਤੇ ਯੂਥ ਵੈੱਲਫੇਅਰ ਡਿਪਾਰਟਮੈਂਟ ਦੇ ਪ੍ਰਬੰਧਕ ਗੁਰਸੇਵਕ ਸਿੰਘ ਲੰਬੀ ਨਵੀਂ ਕਿਤਾਬ ਤਿੱਤਲੀਆਂ ਲੈ ਕੇ ਆਏ ਹਨ। ਇਸ ਕਿਤਾਬ 'ਚ ਉਨ੍ਹਾਂ ਵੱਲੋਂ ਗੀਤ ਕਵਿਤਾਵਾਂ ਲਿਖੀਆਂ ਗਈਆਂ ਹਨ। ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਗੁਰਸੇਵਕ ਸਿੰਘ ਲੰਬੀ ਨੇ ਦੱਸਿਆ ਕਿ ਕਿਸ ਤਰ੍ਹਾਂ ਕਿਤਾਬ ਲਿਖੀ ਤੇ ਔਰਤਾਂ ਪ੍ਰਤੀ ਭਾਵਨਾ ਕਵਿਤਾ ਵਿੱਚ ਵਿਅਕਤ ਕੀਤੀ। ਇਸ ਤੋਂ ਇਲਾਵਾ ਗੁਰਸੇਵਕ ਲੰਬੀ ਪੜ੍ਹਾਈ ਖੇਤਰ ਵਿੱਚ ਨਾਟਕਾਂ ਉੱਪਰ ਪੀ ਐੱਚ ਡੀ ਕਰ ਚੁੱਕੇ ਹਨ। ਉਹ ਇਸ ਤੋਂ ਪਹਿਲਾਂ ਵੀ ਕਿਤਾਬ ਲਿਖ ਚੁੱਕੇ ਹਨ, 'ਦਿਲ ਦੇ ਮਾਰਗ ਦੀ ਵਾਰਤਾ' ਜਿਸ ਲਈ ਉਨ੍ਹਾਂ ਨੂੰ ਪੁਰਸਕਾਰ ਵੀ ਮਿਲ ਚੁੱਕਿਆ ਹੈ।