ਬਠਿੰਡਾ 'ਚ ਪਿੰਡ ਵਾਸੀਆਂ ਨੂੰ ਬਿਮਾਰੀਆਂ ਤੋ ਦੂਰ ਰੱਖਣ ਲਈ ਕੀਤਾ ਜਾ ਰਿਹਾ ਖ਼ਾਸ ਉਪਰਾਲਾ
🎬 Watch Now: Feature Video
ਬਠਿੰਡਾ: ਮਾਲਵਾ ਪੱਟੀ ਇਲਾਕੇ ਵਿੱਚ ਪਿੰਡਾ ਘੁੱਦਾ ਦੇ ਨੋਜਵਾਨਾਂ ਵੱਲੋ ਆਪਣੇ ਪਿੰਡ ਨੂੰ ਬਿਮਾਰੀਆਂ ਤੋਂ ਰਹਿਤ ਰੱਖਣ ਲਈ ਇੱਕ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਨੋਜਵਾਨਾਂ ਵੱਲੋ ਪਿੰਡ ਵਾਸੀਆਂ ਨੂੰ ਬਿਮਾਰੀਆਂ ਤੋ ਦੂਰ ਰੱਖਣ ਲਈ ਵੀਟ ਗਰਾਸ ਦਾ ਜੂਸ ਪਿਲਾਇਆਂ ਜਾ ਰਿਹਾ ਹੈ। ਇਹ ਉਪਰਾਲਾ ਬਾਬਾ ਬਲੀਆਂ ਵੈਲਫੇਅਰ ਕਲੱਬ ਦੇ ਨੋਜਵਾਨਾਂ ਵੱਲੋ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਮੈਬਰਾਂ ਨੇ ਦੱਸਿਆ ਕਿ ਪੂਰੇ ਪਿੰਡ ਦੇ ਸਹਿਯੋਗ ਨਾਲ ਇਸ ਜੂਸ ਨੂੰ ਪਿਲਾਉਣ ਦੀ ਸੇਵਾ ਸ਼ੁਰੂ ਕੀਤੀ ਗਈ। ਕਲੱਬ ਮੈਂਬਰਾਂ ਨੇ ਦੱਸਿਆਂ ਕਿ 15 ਦਿਨ ਪਹਿਲਾਂ ਕਣਕ ਨੂੰ ਟਰੇਅ ਦੇ ਵਿੱਚ ਬੀਜਿਆ ਜਾਂਦਾ ਹੈ ਅਤੇ 15 ਦਿਨਾਂ ਬਾਅਦ ਇਸ ਕਣਕ ਨੂੰ ਪੱਟ ਕੇ ਇਸ ਦਾ ਜੂਸ ਤਿਆਰ ਕੀਤਾ ਜਾਂਦਾ ਹੈ। ਇਹ ਜੂਸ ਕੈਸਰ, ਸ਼ੂਗਰ, ਬਲੱਡ ਪ੍ਰੈਸਰ ਅਤੇ ਔਰਤਾਂ ਦੀਆਂ ਹਰ ਬਿਮਾਰੀਆਂ ਨੂੰ ਖ਼ਤਮ ਕਰਨ ਵਿੱਚ ਲਾਹੇਵੰਦ ਹੈ। ਇਹ ਜੂਸ ਸਵੇਰੇ ਖਾਲੀ ਪੇਟ ਪਿਲਾਇਆਂ ਜਾਦਾ ਹੈ। ਪਿੰਡ ਵਾਸੀਆਂ ਵੱਲੋ ਨੋਜਵਾਨਾਂ ਨੂੰ ਬਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ।