ਸਮਾਜਿਕ ਕੁਰੀਤੀਆਂ ਦੂਰ ਕਰਨ ਸਬੰਧੀ ਮਾਨਸਾ ਪੁਲਿਸ ਵੱਲੋਂ ਖ਼ਾਸ ਉਪਰਾਲਾ - ਉਪਰਾਲਾ
🎬 Watch Now: Feature Video
ਮਾਨਸਾ: ਪੁਲਿਸ ਵਿਭਾਗ ਵੱਲੋਂ ਬੀਤ੍ਹੇ ਦਿਨ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ, ਇਸ ਸੈਮੀਨਾਰ ’ਚ ਪੈਂਡਿੰਗ ਪਈਆਂ ਸ਼ਿਕਾਇਤਾਂ ਅਤੇ ਚੱਲ ਰਹੇ ਘਰੇਲੂ ਕੇਸਾਂ ਦੇ ਨਿਪਟਾਰੇ ਲਈ ਆਮ ਲੋਕ ਪਹੁੰਚੇ। ਇਸ ਮੌਕੇ ਜਿੱਥੇ ਲੋਕਾਂ ਨੇ ਤੁਰੰਤ ਨਿਪਟਾਰੇ ਸਬੰਧੀ ਸ਼ਿਕਾਇਤਾਂ ਅਧਿਕਾਰੀਆਂ ਨੂੰ ਦੱਸੀਆਂ ਉੱਥੇ ਹੀ ਪੁਲਿਸ ਵਿਭਾਗ ਦੇ ਕਰਮਚਾਰੀ ਵੀ ਮਸਲਿਆਂ ਦੇ ਨਿਪਟਾਰੇ ਕਰਨ ਸਬੰਧੀ ਸਰਗਰਮ ਨਜ਼ਰ ਆਏ। ਸੈਮੀਨਾਰ ’ਚ ਪਹੁੰਚੇ ਲੋਕਾਂ ਨੇ ਵੀ ਪੁਲੀਸ ਵਿਭਾਗ ਵੱਲੋਂ ਕੀਤੇ ਗਏ ਇਸ ਵਿਸ਼ੇਸ਼ ਉਪਰਾਲੇ ਪ੍ਰਸੰਸਾ ਕੀਤੀ। ਐੱਸਪੀਡੀ ਦਿਗਵਿਜੇ ਕਪਿਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਐੱਸਐੱਸਪੀ ਮਾਨਸਾ ਦੀ ਯੋਗ ਅਗਵਾਈ ’ਚ ਘਰੇਲੂ ਹਿੰਸਾ ਅਤੇ ਦਾਜ ਦਹੇਜ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਸੈਮੀਨਾਰ ਆਯੋਜਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੈਮੀਨਾਰ ਦੌਰਾਨ ਤਕਰੀਬਨ ਸੋ ਤੋਂ ਵੱਧ ਸ਼ਿਕਾਇਤਾਂ ਦੇ ਨਿਪਟਾਰੇ ਲਈ ਯਤਨ ਕੀਤਾ ਜਾਵੇਗਾ।