thumbnail

ਹੁਸ਼ਿਆਰਪੁਰ ਤੋਂ ਲਾਪਤਾ ਫਾਈਨਾਂਸਰ ਦਾ ਬੇਟਾ ਮ੍ਰਿਤ ਮਿਲਿਆ

By

Published : Nov 12, 2021, 5:56 PM IST

ਹੁਸ਼ਿਆਰਪੁਰ: ਦੋ ਦਿਨਾਂ ਤੋਂ ਘਰ ਤੋਂ ਲਾਪਤਾ ਹੋਏ ਇਕ ਨੌਜਵਾਨ ਦੀ ਡੈਡਬਾਡੀ(Disappeared boy found dead) ਹੁਸਿ਼ਆਰਪੁਰ ਦੇ ਭੰਗੀ ਚੌਅ ਤੋਂ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਆਰਿਅਨ ਹੰਸ ਪੁੱਤਰ ਹੰਸ ਰਾਜ ਹੰਸ ਵਾਸੀ ਹਰੀ ਨਗਰ ਹੁਸਿ਼ਆਰਪੁਰ ਵਜੋਂ ਹੋਈ ਹੈ। ਆਰਿਅਨ ਦੇ ਪਿਤਾ ਪਿਛਲੇ ਲੰਮੇ ਸਮੇਂ ਤੋਂ ਹੁਸਿ਼ਆਰਪੁਰ ਚ ਫਾਇਨਾਂਸ ਦਾ ਕੰਮ ਕਰਦੇ ਨੇ।ਸੂਚਨਾ ਮਿਲਦਿਆਂ ਹੀ ਪੁਲਿਸ ਵਿਭਾਗ ਦੇ ਆਲ੍ਹਾ ਅਧਿਕਾਰੀ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਵਲੋਂ ਵੱਖ ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਉਮਰ 22 — 23 ਸਾਲ ਦੇ ਕਰੀਬ ਐ ਉਸਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਏ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਬੀਤੀ 10 ਨਵੰਬਰ ਤੋਂ ਘਰੋਂ ਲਾਪਤਾ ਸੀ ਜਿਸਦੀ ਕਿ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਫਿਲਹਾਲ ਮੁੱਢਲੀ ਜਾਂਚ ਚ ਅਜੇ ਤੱਕ ਕੋਈ ਵੀ ਸੁਰਾਗ ਹੱਥ ਨਹੀਂ ਲੱਗਾ ਏ ਪਰੰਤੂ ਪੁਲਿਸ ਵਲੋਂ ਵੱਖ ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਜਲਦ ਹੀ ਮਾਮਲੇ ਦੀ ਤਹਿ ਤੱਕ ਪਹੁੰਚਿਆਂ ਜਾਵੇਗਾ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.