ਲੁਧਿਆਣਾ: ਪੰਚਾਇਤੀ ਚੋਣਾਂ ਦੇ ਲਈ ਅੱਜ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਰਿਹਾ ਅਤੇ ਅੱਜ ਆਖਰੀ ਦਿਨ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਨਾਮਜ਼ਦਗੀਆਂ ਭਰਨ ਵੇਲੇ ਕਾਫੀ ਹੰਗਾਮਾ ਵੇਖਣ ਨੂੰ ਮਿਲਿਆ। ਨਾਦਗੀਆਂ ਭਰਨ ਦਾ ਅੱਜ ਸਮਾਂ ਦੁਪਹਿਰ ਤੱਕ ਦਾ ਸੀ। ਇਸ ਦੌਰਾਨ ਵਿਰੋਧੀ ਪਾਰਟੀਆਂ ਵੱਲੋਂ ਧੱਕੇਸ਼ਾਹੀ ਦੇ ਅਫਸਰਾਂ उर्ਤੇ ਇਲਜ਼ਾਮ ਵੀ ਲਗਾਏ ਗਏ ਅਤੇ ਕਈ ਥਾਂवाँ उर्ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਧਰਨੇ 'ਤੇ ਵੀ ਬੈਠੇ।
ਨਾਮਜ਼ਦਗੀ ਚੱਕਣ ਦਾ ਸਮਾਂ
5 ਅਕਤੂਬਰ ਨੂੰ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ ਅਤੇ 7 ਅਕਤੂਬਰ ਤੱਕ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਸਮਾਂ ਰਹੇਗਾ। ਸੂਬੇ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਦੇ ਲਈ ਵੋਟਿੰਗ ਹੋਵੇਗੀ। ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦਾ ਵੋਟਿੰਗ ਦੀ ਪ੍ਰਕਿਰਿਆ ਰਹੇਗੀ। ਪੰਜਾਬ ਦੇ ਹਜ਼ਾਰਾਂ ਪਿੰਡਾਂ विर्च ਇਹ ਨਾਮਜ਼ਦਗੀਆਂ ਦਾਖਲ ਹੋਈਆਂ ਨੇ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰੀਆਂ ਗਈਆਂ ਹਨ।
ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ 170 ਦੇ ਕਰੀਬ ਚੋਣਾਂ ਨਾਲ ਸਬੰਧਿਤ ਪਟੀਸ਼ਨਾਂ ਵੀ ਦਾਇਰ ਕੀਤੀਆਂ ਗਈਆਂ। ਇਸ ਦੌਰਾਨ ਜ਼ਿਆਦਾਤਰ ਪਟੀਸ਼ਨਾਂ ਰਿਜ਼ਰਵੇਸ਼ਨ ਅਤੇ ਚੁੱਲ੍ਹਾ ਟੈਕਸ ਨਾਲ ਸੰਬੰਧਿਤ ਸਨ। ਹਾਲਾਂਕਿ ਪੰਜਾਬ ਦੇ ਵਿੱਚ ਕਿੰਨੇ ਪੰਚਾਇਤੀ ਚੋਣਾਂ ਦੇ ਲਈ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹੈ ਇਸ ਦਾ ਡਾਟਾ ਦਸਤਾਵੇਜ਼ ਚੈੱਕ ਕਰਨ ਤੋਂ ਬਾਅਦ ਫਾਈਨਲ ਆਵੇਗਾ ਪਰ ਅੱਜ ਨਾਮਜਦਗੀਆਂ ਭਰਨ ਵੇਲੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਹੰਗਾਮੇ ਦੀਆਂ ਖਬਰਾਂ ਜਰੂਰ ਸੁਰਖੀਆਂ ਬਣੀਆਂ ਰਹੀਆਂ। ਇੱਕ ਗ੍ਰਾਮ ਪੰਚਾਇਤ ਦੇ ਵਿੱਚ ਪੰਜ ਤੋਂ ਲੈ ਕੇ 13 ਪੰਚ ਹੁੰਦੇ ਹਨ ਅਤੇ ਇੱਕ ਸਰਪੰਚ ਚੁਣਿਆ ਜਾਂਦਾ ਹੈ। ਪੰਜਾਬ ਵਿੱਚ ਲਗਭਗ 13000 ਦੇ ਕਰੀਬ ਪਿੰਡ ਹਨ ਜਿਨ੍ਹਾਂ ਦੇ ਵਿੱਚ ਇਹ ਚੋਣਾਂ ਇੱਕ ਤਿਉਹਾਰ ਵਜੋਂ ਹੁੰਦੀਆਂ ਹਨ।
ਕਈ ਥਾਈਂ ਵਿਰੋਧ
ਪੰਚਾਇਤੀ ਚੋਣਾਂ ਦੇ ਆਖਰੀ ਦਿਨ ਅੱਜ ਤਲਵੰਡੀ ਭਾਈ ਦੇ ਵਿੱਚ ਹਵਾਈ ਫਾਇਰਿੰਗ ਵੀ ਹੋਈ। ਇਸ ਤੋਂ ਇਲਾਵਾ ਖੰਨਾ ਵਿੱਚ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਧਰਨਾ ਲਾਇਆ ਗਿਆ ਅਤੇ ਸੜਕ ਜਾਮ ਕਰ ਦਿੱਤੀ ਗਈ। ਇਸੇ ਤਰ੍ਹਾਂ ਲੁਧਿਆਣਾ ਦੇ ਪੋਲੀਟੈਕਨਿਕ ਕਾਲਜ ਦੇ ਵਿੱਚ ਭਾਜਪਾ ਦੇ ਉਮੀਦਵਾਰ ਦੇ ਕਾਗਜ਼ ਲੈਕੇ ਵਿਰੋਧੀ ਫਰਾਰ ਹੋ ਗਏ। ਉੱਧਰ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਵੱਲੋਂ ਮੁੱਖ ਚੋਣ ਅਫਸਰ ਦੇ ਨਾਲ ਮੁਲਾਕਾਤ ਕਰਕੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਅਤੇ ਵੀਡੀਓ ਵੀ ਵਿਖਾਈਆਂ ਜਿਸ ਨੂੰ ਲੈ ਕੇ ਕਾਰਵਾਈ ਦੀ ਮੰਗ ਕੀਤੀ ਗਈ। ਵਿਰੋਧੀ ਪਾਰਟੀਆਂ ਦੇ ਆਗੂ ਨੇ ਚੋਣਾਂ ਦੇ ਵਿੱਚ ਪ੍ਰਬੰਧ ਮੁਕੰਮਲ ਨਾ ਹੋਣ ਅਤੇ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਕੀਤੇ।
ਲਾੜਾ ਪਹੁੰਚਿਆ ਨਾਮਜ਼ਦਗੀ ਲਈ
ਸ੍ਰੀ ਮੁਕਤਸਰ ਦੇ ਹਲਕਾ ਲੰਬੀ ਵਿਖੇ ਪਿੰਡ ਲਾਲਬਾਈ ਤੋਂ ਸਰਪੰਚੀ ਲਈ ਕਾਗਜ਼ ਦਾਖਲ ਕਰਨ ਲਾੜਾ ਬਰਾਤ ਲੈਕੇ ਪਹੁੰਚ ਗਿਆ। ਲਾੜਾ ਤਜਿੰਦਰ ਸਿੰਘ ਉਰਫ ਤੇਜੀ ਬਰਾਤ ਸਮੇਤ ਸਿਰ ਉੱਤੇ ਸਿਹਰੇ ਸਮੇਤ ਪੁੱਜਿਆ। ਲਾੜੇ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਪਿੰਡ ਲਾਲਬਾਈ ਤੋਂ ਸਰਪੰਚ ਦੀ ਚੋਣ ਲਈ ਕਾਗਜ਼ ਦਾਖਲ ਕਰਨ ਆਇਆ ਅਤੇ ਅੱਜ ਉਸ ਦਾ ਵਿਆਹ ਵੀ ਹੈ। ਬਰਾਤ ਸਹੁਰੇ ਲੈਕੇ ਜਾਣ ਦੀ ਥਾਂ ਉਹ ਪਹਿਲਾਂ ਸਰਪੰਚੀ ਦਾ ਜ਼ਰੂਰੀ ਕੰਮ ਨਿਪਟਾਉਣ ਲਈ ਪਹੁੰਚਿਆ। ਇਸ ਦੌਰਾਨ ਉਸ ਨੇ ਸ਼ਿਕਾਇਤ ਕੀਤੀ ਕਿ ਲੋਕ ਕਿਸੇ ਦੀ ਵੀ ਮਜਬੂਰੀ ਨਹੀਂ ਸਮਝਦੇ ਅਤੇ ਉਸ ਨੂੰ ਬਹੁਤ ਦੇਰ ਇੰਤਜ਼ਾਰ ਵੀ ਕਰਨਾ ਪਿਆ ਹੈ।
ਕੀ ਹੈ ਰਿਕਾਰਡ
ਪੰਜਾਬ ਵਿੱਚ ਕੁੱਲ 13937 ਗ੍ਰਾਮ ਪੰਚਾਇਤਾਂ ਹਨ, 4 ਸਤੰਬਰ ਤੱਕ ਦੀ ਵੋਟਰ ਲਿਸਟ ਅਪਡੇਟ ਕੀਤੀ ਗਈ ਹੈ। ਪੰਜਾਬ ਦੀਆਂ ਇਨਾਂ ਗ੍ਰਾਮ ਪੰਚਾਇਤਾਂ ਦੇ ਲਈ 19110 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਉੱਤੇ ਇੱਕ ਕਰੋੜ, 33 ਲੱਖ 97 ਹਜ਼ਾਰ 932 ਵੋਟਰ ਹਨ। 30 ਸਤੰਬਰ ਤੱਕ 784 ਸਰਪੰਚ ਅਹੁਦਿਆਂ ਦੇ ਲਈ ਦਾਵੇਦਾਰੀ ਹੋਈ ਸੀ। ਇਸ ਤੋਂ ਬਾਅਦ ਡਾਟਾ ਛੁੱਟੀਆਂ ਹੋਣ ਕਾਰਨ ਜਾਰੀ ਨਹੀਂ ਕੀਤਾ ਗਿਆ।