ਗਿੱਦੜਬਾਹਾ 'ਚ ਸਮਾਜਸੇਵੀ ਕਲੱਬ ਬ੍ਰਦਰਹੁੱਡ ਕਰ ਰਿਹਾ ਲੋਕਾਂ ਦੀ ਸੇਵਾ - ਲੋਕਡਾਊਨ
🎬 Watch Now: Feature Video
ਗਿੱਦੜਬਾਹਾ: ਗਿੱਦੜਬਾਹਾ 'ਚ ਬ੍ਰਦਰਹੁੱਡ ਸਮਾਜ ਸੇਵੀ ਕਲੱਬ ਵਲੋਂ ਲੋਕਾਂ ਦੀ ਸੇਵਾ ਕੀਤਾ ਜਾ ਰਹੀ ਹੈ। ਇਸ ਸਬੰਧੀ ਕਲੱਬ ਮੈਂਬਰ ਦਾ ਕਹਿਣਾ ਕਿ ਉਨ੍ਹਾਂ ਵਲੋਂ ਪਿਛਲੇ ਛੇ ਤੋਂ ਸੱਤ ਸਾਲਾਂ ਤੋਂ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲੋਕਡਾਊਨ ਦੌਰਾਨ ਜਿਥੇ ਕਲੱਬ ਵਲੋਂ ਜ਼ਰੂਰਤਮੰਦਾਂ ਨੂੰ ਰਾਸ਼ਣ ਦਿੱਤਾ ਗਿਆ, ਉਥੇ ਹੀ ਬੀਮਾਰ ਅਤੇ ਜ਼ਰੂਰਤਮੰਦਾਂ ਦਾ ਇਲਾਜ਼ ਵੀ ਕਰਵਾਇਆ ਜਾਂਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਸਮਾਜ ਸੇਵਾ 'ਚ ਵੱਧ ਚੜ੍ਹ ਕੇ ਅੱਗੇ ਆਉਣ।