ਖੇਤੀ ਬਿੱਲਾਂ ਦੇ ਵਿਰੁੱਧ ਭਦੌੜ 'ਚ ਕਿਸਾਨਾਂ ਦੇ ਹੱਕ 'ਚ ਨਿਤਰੇ ਗਾਇਕ
🎬 Watch Now: Feature Video
ਬਰਨਾਲਾ: ਭਦੌੜ ਦੇ ਜੰਮਪਲ ਪੰਜਾਬ ਦੇ ਮਸ਼ਹੂਰ ਗਾਇਕਾਂ ਨੇ ਦੀਪਗੜ੍ਹ ਰੋਡ 'ਤੇ ਸਥਿਤ ਪੀਰ ਬਾਬਾ ਮਦਰੱਸਾ ਦੀ ਦਰਗਾਹ 'ਤੇ ਭਦੌੜ ਵਿਖੇ ਕਿਸਾਨਾਂ ਦੇ ਹੱਕ ਵਿੱਚ ਅਹਿਮ ਮੀਟਿੰਗ ਕਰਕੇ ਸਮਰਥਨ ਕਰਨ ਦਾ ਐਲਾਨ ਕੀਤਾ। ਪ੍ਰਸਿੱਧ ਪੰਜਾਬੀ ਗਾਇਕ ਮਾਸ਼ਾ ਅਲੀ, ਜੀ ਖ਼ਾਨ, ਸੁਰਿੰਦਰ ਖਾਨ, ਸ਼ਾਹ ਅਲੀ ਖਾਨ, ਬੱਬੂ ਖਾਨ, ਅਲੀ ਬ੍ਰਦਰਜ਼ ਬਠਿੰਡੇ ਵਾਲੇ, ਨਵਜੀਤ ਪੋਨਾ ਅਤੇ ਮੈਂਬਰ ਘੱਟਗਿਣਤੀ ਕਮਿਸ਼ਨ ਪਟਿਆਲਾ ਸ਼ੇਰ ਖਾਨ ਤੇ ਸ਼ੌਕਤ ਅਲੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਆਰਡੀਨੈੱਸ ਬਿੱਲ ਪਾਸ ਕਰਕੇ ਕਿਸਾਨ ਭਰਾਵਾਂ ਨਾਲ ਜੋ ਧੱਕਾ ਕੀਤਾ ਹੈ, ਉਨ੍ਹਾਂ ਵਿਰੁੱਧ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦਾ ਉਹ ਸਮਰਥਨ ਕਰਦੇ ਹਨ ਅਤੇ ਵਿਸ਼ਵਾਸ ਦਿਵਾਉਂਦੇ ਹਨ ਕਿ ਕਿਸਾਨਾਂ ਦੇ ਨਾਲ ਦੇਸ਼ ਦਾ ਸਮੂਹ ਮੁਸਲਿਮ ਅਤੇ ਮੀਰ-ਆਬ ਭਾਈਚਾਰਾ ਕਿਸਾਨਾਂ ਦੇ ਨਾਲ ਹੈ।