ਮੰਗੂ ਮੱਠ ਮਾਮਲਾ ਪ੍ਰਮੁੱਖਾ ਨਾਲ ਚੁੱਕਣ 'ਤੇ ਬੈਂਸ ਨੇ ਕੀਤਾ ਈਟੀਵੀ ਭਾਰਤ ਦਾ ਧੰਨਵਾਦ - ETV Bharat for mangu math
🎬 Watch Now: Feature Video
ਲੋਕ ਇਨਸਾਫ ਪਾਰਟੀ ਦੇ ਮੁੱਖੀ ਸਿਮਰਜੀਤ ਬੈਂਸ ਨੇ ਈਟੀਵੀ ਭਾਰਤ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ,"ਮੈ ਤੁਹਾਡੇ ਚੈਨਲ ਦਾ ਵੀ ਸ਼ੁਕਗੁਜ਼ਾਰ ਹਾਂ ਜਿਨ੍ਹਾਂ ਪੂਰੀ ਨਿਸ਼ਠਾ ਨਾਲ ਸਚਾਈ ਆਪਣੇ ਚੈਨਲ 'ਤੇ ਵਿਖਾਈ। ਇਸ ਮੌਕੇ ਭਾਜਪਾ ਨੂੰ ਆੜ੍ਹੇ ਹੱਥੀ ਲੈਂਦੇ ਹੋਂਏ ਬੈਂਸ ਨੇ ਉਨ੍ਹਾਂ 'ਤੇ ਕਈ ਨਿਸ਼ਾਨੇ ਵਿਨ੍ਹੇ। ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਜੋ ਸ੍ਰੀ ਨਨਕਾਣਾ ਸਾਹਿਬ 'ਚ ਹੋਇਆ ਉਹ ਨਿੰਦਣਯੋਗ ਹੈ, ਪਰ ਭਾਰਤ 'ਚ ਜਦੋਂ ਮੰਗੂ ਮੱਠ ਢਾਹਿਆ ਗਿਆ ਜਾਂ ਜਦੋਂ ਗਿਆਨ ਗੋਦੜੀ ਸਾਹਿਬ ਨੂੰ ਢਾਹਿਆ ਗਿਆ ਉਸ ਵੇਲੇ ਇਹ ਸਰਕਾਰ ਕਿੱਥੇ ਸੀ। ਉਨ੍ਹਾਂ ਭਾਜਪਾ ਅਤੇ ਆਰਐਸਐਸ ਵੱਲੋਂ ਕੀਤੇ ਗਏ ਮੁਜ਼ਾਹਰਿਆਂ ਨੂੰ ਲੈ ਕੇ ਕਿਹਾ ਕਿ ਇਹ ਸਿਰਫ਼ ਸਿਆਸਤ ਦਾ ਨਤੀਜਾ ਹੈ।