ਮਹਿੰਗਾਈ ਕਰਕੇ ਘਟੀ ਦੁਕਾਨਾਂ ਦੀ ਰੌਣਕ, ਦੁਕਾਨਦਾਰ ਪਰੇਸ਼ਾਨ
ਅੰਮ੍ਰਿਤਸਰ: ਇਸ ਵਾਰ ਮਹਿੰਗਾਈ ਨੇ ਦੀਵਾਲੀ ਦੇ ਤਿਉਹਾਰ ਦੇ ਰੰਗ ਨੂੰ ਫਿੱਕਾ ਕਰ ਦਿੱਤਾ ਹੈ ਅਤੇ ਦੁਕਾਨਦਾਰ ਦੁਕਾਨਾਂ ਤੇ ਬੈਠ ਸਰਕਾਰਾਂ ਨੂੰ ਕੋਸ ਰਹੇ ਹਨ।ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹਰ ਵਾਰ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਬਜ਼ਾਰਾਂ ਵਿਚ ਰੋਕਣਾ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਸਨ ਅਤੇ ਓਹਨਾਂ ਦੀ ਖਰੀਦਦਾਰੀ ਵੀ ਆਮ ਨਾਲੋਂ ਬਹੁਤ ਜਿਆਦਾ ਹੁੰਦੀ ਸੀ। ਪਰ ਇਸ ਵਾਰ ਦੀਵਾਲੀ ਦੇ ਤਿਉਹਾਰ ਮੌਕੇ ਮਹਿੰਗਾਈ ਹੋਣ ਕਾਰਨ ਓਹਨਾ ਦੇ ਵਪਾਰ ਵਿਚ ਆਮ ਨਾਲੋਂ ਵੀ ਘੱਟ ਖਰੀਦਦਾਰੀ ਹੋਈ ਹੈ ਅਤੇ ਲੱਖਾਂ ਦਾ ਸਾਮਾਨ ਓਹਨਾਂ ਦੀਆਂ ਦੁਕਾਨਾਂ ਵਿੱਚ ਪਿਆ ਹੈ। ਓਹਨਾਂ ਕਿਹਾ ਕਿ ਮਹਿੰਗਾਈ ਦੀ ਮਾਰ ਇਸੇ ਤਰ੍ਹਾਂ ਚਲਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਮੱਧਮ ਵਰਗ ਦੇ ਵਪਾਰੀ ਵੀ ਖ਼ਤਮ ਹੋ ਜਾਣਗੇ।