ਸਖਤ ਪਾਬੰਦੀਆਂ ਕਾਰਨ ਦੁਕਾਨਦਾਰ ਪਰੇਸ਼ਾਨ, ਸਰਕਾਰ ਤੋਂ ਰਾਹਤ ਦੀ ਮੰਗ - ਸਰਕਾਰ ਤੋਂ ਰਾਹਤ ਦੀ ਮੰਗ
🎬 Watch Now: Feature Video
ਲੁਧਿਆਣਾ: ਕੋਰੋਨਾ ਕਾਰਨ ਜਿੱਥੇ ਸਰਕਾਰ ਵਲੋਂ ਸੂਬੇ ਚ ਸਖਤੀ ਵਧਾਈ ਗਈ ਹੈ ਉੱਥੇ ਹੀ ਦੁਕਾਨਦਾਰ ਵਰਗ ਸਰਕਾਰ ਦੀ ਸਖਤੀ ਦੇ ਕਾਰਨ ਪਰੇਸ਼ਾਨ ਦਿਖਾਈ ਦੇ ਰਿਹਾ ਹੈ।ਇਸਦੇ ਨਾਲ ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਦੇ ਕਾਰਨ ਵੀ ਦੁਕਾਨਦਾਰ ਪਰੇਸ਼ਾਨ ਹਨ। ਬਰਸਾਤ ਦੇ ਕਾਰਨ ਜਿੱਥੇ ਗਰਮੀ ਦੇ ਮੌਸਮ ਵਿਚ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਸ਼ਹਿਰ ਦੇ ਦੁਕਾਨਦਾਰਾਂ ਅਤੇ ਗ੍ਰਾਹਕਾਂ ਦੇ ਲਈ ਆਫਤ ਬਣ ਗਈ ਹੈ।ਦੁਕਾਨਦਾਰਾਂ ਨੇ ਕਿਹਾ ਕਿ ਲੌਕਡਾਊਨ ਕਰਫਿਊ ਦੇ ਇਸ ਦੌਰ ਵਿਚ ਜਦ ਦੁਕਾਨ ਖੋਲ੍ਹਣ ਦਾ ਸਮਾਂ ਬਹੁਤ ਘੱਟ ਹੈ ਇਸ ਦੌਰਾਨ ਬਰਸਾਤ ਆਉਣ ਕਾਰਨ ਗਾਹਕਾਂ ਦੇ ਆਉਣ ਦੀ ਉਮੀਦ ਤੇ ਵੀ ਪਾਣੀ ਫਿਰ ਗਿਆ ਹੈ |ਬਸਤੀ ਜੋਧੇਵਾਲ ਇਲਾਕੇ ਵਿੱਚ ਦੁਕਾਨਦਾਰਾਂ ਨੇ ਕਿਹਾ ਕਿ ਸਰਕਾਰ ਦੁਕਾਨਾਂ ਖੋਲਣ ਦਾ ਸਮਾਂ ਵਧਾਵੇ ।ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਦੁਕਾਨਦਾਰਾਂ ਦੀ ਗੱਲ ਨਾ ਮੰਨੀ,ਦੁਕਾਨਾਂ ਖੋਲ੍ਹਣ ਦਾ ਸਮਾਂ ਨਾ ਵਧਾਇਆ ਤਾਂ ਉਹ ਆਰਥਿਕ ਤੌਰ ਤੇ ਬਰਬਾਦ ਹੋ ਜਾਣਗੇ |