ਠੇਕੇਦਾਰਾਂ ਵੱਲੋਂ ਜਬਰੀ ਪਾਰਕਿੰਗ ਦੀ ਪਰਚੀ ਕੱਟੇ ਜਾਣ ਦੇ ਵਿਰੋਧ ਵਿੱਚ ਲਗਾਇਆ ਧਰਨਾ - ਪਾਰਕਿੰਗ ਦੀ ਪਰਚੀ ਕੱਟੇ ਜਾਣ ਦੇ ਵਿਰੋਧ ਵਿੱਚ ਲਗਾਇਆ ਧਰਨਾ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-4609321-thumbnail-3x2-moga.jpg)
ਮੋਗਾ ਸ਼ਹਿਰ ਦੇ ਪ੍ਰਤਾਪ ਰੋਡ 'ਤੇ ਸਨਾਤਨ ਮੰਦਰ ਧਰਮਸ਼ਾਲਾ ਦੀ ਪਾਰਕਿੰਗ ਵਿੱਚ ਕੁਝ ਠੇਕੇਦਾਰਾਂ ਵੱਲੋਂ ਜਬਰੀ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਤੋਂ ਪਾਰਕਿੰਗ ਦੀਆਂ ਪਰਚੀਆਂ ਕੱਟੀਆਂ ਜਾ ਰਹੀਆਂ ਹਨ। ਜਿਸ ਦੇ ਵਿਰੋਧ ਵਿੱਚ ਸ਼ਹਿਰ ਵਾਸੀ ਅਤੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਸਨਾਤਨ ਮੰਦਰ ਧਰਮਸ਼ਾਲਾ ਦੇ ਸਾਹਮਣੇ ਧਰਨਾ ਲਗਾਇਆ। ਉਨ੍ਹਾਂ ਨੇ ਮੰਗ ਕੀਤੀ ਕਿ ਗੁੰਡਾ ਟੈਕਸ ਬੰਦ ਕੀਤਾ ਜਾਵੇ, ਇਸ ਦੇ ਨਾਲ ਹੀ ਉਨ੍ਹਾਂ ਨੇ ਦੋਸ਼ ਲਗਾਏ ਕਿ ਮੋਗਾ ਸ਼ਹਿਰ ਤੋਂ ਕਾਂਗਰਸ ਦੇ ਐਮਐਲਏ ਹਰਜੋਤ ਕਮਲ ਠੇਕੇਦਾਰਾਂ ਨੂੰ ਸ਼ਹਿ ਦੇ ਰਹੇ ਹਨ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਬਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਨਾਤਨ ਮੰਦਰ ਧਰਮਸ਼ਾਲਾ ਦੀ ਪਾਰਕਿੰਗ ਅਕਾਲੀ ਸਰਕਾਰ ਵੇਲੇ ਪੱਕੀ ਕੀਤੀ ਗਈ ਸੀ ਜਿਸ ਉੱਤੇ ਕੋਈ ਵੀ ਪਾਰਕਿੰਗ ਫ਼ੀਸ ਨਹੀਂ ਰੱਖੀ ਗਈ ਸੀ ਪਰ ਪੰਜਾਬ ਦੀ ਕਾਂਗਰਸ ਸਰਕਾਰ ਜ਼ਬਰਦਸਤੀ ਲੋਕਾਂ ਉੱਤੇ ਗੁੰਡਾ ਟੈਕਸ ਥੋਪ ਰਹੀ ਹੈ।