ਜ਼ੀਰਾ-ਫਿਰੋਜ਼ਪੁਰ ਹਾਈਵੇ 'ਤੇ ਦੁਕਾਨਦਾਰਾਂ ਅਤੇ ਮਜ਼ਦੂਰਾਂ ਨੇ ਲਾਇਆ ਜਾਮ - ਕਿਸਾਨ ਸੰਘਰਸ਼ ਕਮੇਟੀ ਵੱਲੋਂ ਜਾਮ
🎬 Watch Now: Feature Video
ਜ਼ੀਰਾ: ਸੰਯੁਕਤ ਮੋਰਚੇ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਦਾ ਪੂਰੇ ਭਾਰਤ ਵਿੱਚ ਜਿਵੇਂ ਜਿੱਥੇ ਹੁੰਗਾਰਾ ਮਿਲ ਰਿਹਾ ਹੈ ਉਸੇ ਤਹਿਤ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਵੀ ਵਪਾਰ ਮੰਡਲ ਤੇ ਮਜ਼ਦੂਰਾਂ ਵੱਲੋਂ ਥੋੜ੍ਹਾ ਹੁੰਗਾਰਾ ਮਿਲ ਰਿਹਾ ਹੈ। ਇਸੇ ਦੇ ਤਹਿਤ ਜ਼ੀਰਾ-ਫ਼ਿਰੋਜ਼ਪੁਰ ਰੋਡ 'ਤੇ ਪਿੰਡ ਖੋਸਾ ਦਲ ਸਿੰਘ ਮੇਨ ਚੌਕ ਵਿਚ ਕਿਸਾਨ ਸੰਘਰਸ਼ ਕਮੇਟੀ ਵੱਲੋਂ ਜਾਮ ਲਗਾਇਆ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜੋ ਸੰਯੁਕਤ ਮੋਰਚੇ ਵੱਲੋਂ ਅੱਗੇ ਅੰਦੋਲਨ ਨੂੰ ਤਿੱਖਾ ਕਰਨ ਲਈ ਕਿਹਾ ਜਾਵੇਗਾ ਉਸ ਮੁਤਾਬਕ ਹੋਰ ਤਿੱਖਾ ਕੀਤਾ ਜਾਵੇਗਾ।