ਸ਼ਿਵ ਸੈਨਾ ਸਮਾਜਵਾਦੀ ਨੇ ਕੀਤਾ ਪਰਮਜੀਤ ਸਿੰਘ ਪੰਮਾ ਦਾ ਵਿਰੋਧ - protests against Paramjit Singh Pamma
🎬 Watch Now: Feature Video
ਪਠਾਨਕੋਟ: ਰੈਫਰੈਂਡਮ 2020 ਅਤੇ ਖਾਲਿਸਤਾਨ ਨੂੰ ਸਮਰਥਨ ਦੇਣ ਵਾਲੇ ਇੰਗਲੈਂਡ ਵਿੱਚ ਬੈਠੇ ਪਰਮਜੀਤ ਸਿੰਘ ਪੰਮਾ ਦੇ ਵਿਰੋਧ ਵਿੱਚ ਵੀਰਵਾਰ ਨੂੰ ਸ਼ਿਵ ਸੈਨਾ ਸਮਾਜਵਾਦੀ ਦੇ ਵਰਕਰਾਂ ਵੱਲੋਂ ਸੜਕਾਂ ਉੱਤੇ ਉੱਤਰ ਕੇ ਪਰਮਜੀਤ ਸਿੰਘ ਪੰਮਾ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਪੰਮਾ ਦਾ ਪੁਤਲਾ ਸਾੜਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼ਿਵ ਸੈਨਾ ਵਰਕਰਾਂ ਨੇ ਕਿਹਾ ਕਿ ਪਰਮਜੀਤ ਸਿੰਘ ਜੋ ਕਿ ਰੈਫਰੈਂਡਮ 2020 ਅਤੇ ਖਾਲਿਸਤਾਨ ਦਾ ਸਮਰਥਕ ਹੈ ਉਸ ਵੱਲੋਂ ਇੰਗਲੈਂਡ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕੀਤਾ ਗਿਆ ਸੀ ਜੋ ਕਿ ਬਹੁਤ ਹੀ ਮਾੜੀ ਗੱਲ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪਰਮਜੀਤ ਪੰਮਾ ਦੇ ਭਾਰਤ ਆਉਣ ਉੱਤੇ ਪਾਬੰਦੀ ਲਗਾਈ ਜਾਵੇ।