20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ 'ਤੇ ਸ਼ਿਵ ਸੈਨਾ ਨੇ ਸਾੜਿਆ ਚੀਨ ਦਾ ਝੰਡਾ
ਅੰਮ੍ਰਿਤਸਰ: ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨ ਅਤੇ ਭਾਰਤ ਦੀਆਂ ਫੌਜਾਂ ਦੇ ਵਿਚਕਾਰ ਹੋਈ ਹਿੰਸਕ ਝੜਪ ਵਿੱਚ 20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ 'ਤੇ ਸ਼ਿਵ ਸੈਨਾ ਪੰਜਾਬ ਨੇ ਚੀਨ ਦਾ ਝੰਡਾ ਸਾੜ ਕੇ ਚੀਨ ਵਿਰੁੱਧ ਆਪਣਾ ਰੋਸ ਪ੍ਰਗਟ ਕੀਤਾ। ਸ਼ਿਵ ਸੈਨਾ ਦੇ ਆਗੂ ਜੋਗਿੰਦਰ ਸਿੰਘ ਨੇ ਕਿਹਾ ਕਿ ਜਿਥੇ ਸਾਰੀ ਦੁਨੀਆ ਕੋਰੋਨਾ ਮਹਾਂਮਾਰੀ ਨਾਲ ਲੜ ਰਹੀ ਹੈ ਉਥੇ ਹੀ ਚੀਨੀ ਫੌਜ਼ ਭਾਰਤ 'ਤੇ ਲੁਕ ਕੇ ਹਮਲੇ ਕਰ ਰਹੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਭਾਰਤ ਤੇ ਚੀਨ 'ਚ ਹੋਈ ਹਿੰਸਕ ਝੜਪ ਦਾ ਜਵਾਬ ਦੇਣ ਤੇ ਚੀਨ ਨੂੰ ਕਰੜਾ ਸਬਕ ਸਿਖਾਉਣ। ਇਸ ਦੇ ਨਾਲ ਹੀ ਭਾਰਤ ਵਾਸੀਆਂ ਨੂੰ ਕਿਹਾ ਕਿ ਉਹ ਚੀਨੀ ਸਮਾਨ ਦਾ ਤਿਆਗ ਕਰਨ।