ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਅਨਿਲ ਜੋਸ਼ੀ ਦਾ ਵੱਡਾ ਬਿਆਨ - ਭਾਜਪਾ
🎬 Watch Now: Feature Video
ਤਰਨਤਾਰਨ: ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਆਪਣੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਤਰਨਤਾਰਨ ਦੇ ਐਮ ਸੀ ਤੋ ਇਲਾਵਾ ਸ਼ਹਿਰ ਵਾਸੀ ਵੀ ਸ਼ਾਮਲ ਹੋਏ। ਹਰ ਪਾਰਟੀ ਦਾ ਫੈਸਲਾ ਦਿੱਲੀ ਹਾਈ ਕਮਾਨ ਹੀ ਕਰਦੀ ਹੈ। ਚਾਹੇ ਉਹ ਭਾਜਪਾ ਦੇ ਖੇਤੀ ਵਿਰੋਧੀ ਕਾਨੂੰਨਾਂ ਦੀ ਗੱਲ ਹੋਵੇ ਜਾਂ ਫਿਰ ਕਾਂਗਰਸ ਦਾ ਆਪਸੀ ਕਲੇਸ਼ ਸਭ ਦਾ ਹੱਲ ਦਿੱਲੀ ਹੀ ਨਿਕਲਦਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਪੰਜਾਬ ਦੇ ਮਸ਼ਲੇ ਹੱਲ ਕਰਨ ਲਈ ਕੋਈ ਵੀ ਪਾਰਟੀ ਨਹੀ ਹੈ। ਕਿਉਂਕਿ ਪੰਜਾਬ ਦੇ ਹੱਲ ਮਸਲੇ ਦੇ ਹੱਲ ਲਈ ਪਾਰਟੀਆਂ ਦਿੱਲੀ ਵੱਲ ਭੱਜਦੀਆਂ ਹਨ, ਪਰ ਸ਼੍ਰੋਮਣੀ ਅਕਾਲੀ ਦਲ ਇਕ ਖੇਤਰੀ ਪਾਰਟੀ ਹੈ ਉਹ ਆਪਣੇ ਫੈਸਲੇ ਆਪ ਕਰਦੀ ਹੈ ਇਸ ਲਈ ਉਨ੍ਹਾ ਕਿਹਾ ਵੀ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਬਾਕੀ ਪਾਰਟੀਆਂ ਤੋਂ ਬਿਹਤਰ ਸਮਝਦਾ ਹਾਂ।