ਸਕੂਲੀ ਵਿਦਿਆਰਥਣ ਨੇ ਕਵਿਤਾ ਰਾਹੀਂ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਕੀਤਾ ਜਾਗਰੂਕ - ਸਕੂਲੀ ਵਿਦਿਆਰਥਣ
🎬 Watch Now: Feature Video

ਫ਼ਰੀਦਕੋਟ : ਕੋਰੋਨਾ ਵਾਇਰਸ ਦੇ ਚੱਲਦਿਆਂ ਘਰਾਂ 'ਚ ਬੈਠ ਕੇ ਪੜ੍ਹ ਰਹੇ ਬੱਚਿਆਂ ਦਾ ਹੁਨਰ ਉਜਾਗਰ ਹੋ ਰਿਹਾ ਹੈ। ਸ਼ਹਿਰ 'ਚ ਇੱਕ ਸਕੂਲੀ ਵਿਦਿਆਰਥਣ ਵੱਲੋਂ ਗਾਈ ਹੋਈ ਕਵਿਤਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਪਿੰਡ ਭਾਗਥਲਾ ਦੀ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਵਲੋਂ ਆਪਣੇ ਅਧਿਆਪਕ ਦੀ ਲਿੱਖੀ ਹੋਈ ਕਵਿਤਾ ਦਾ ਗਾਇਨ ਕੀਤਾ ਜਾ ਰਿਹਾ ਹੈ। ਬੱਚੀ ਦੀ ਅਵਾਜ਼ ਬਹੁਤ ਸੁਰੀਲੀ ਹੈ ਤੇ ਬੱਚੀ ਵੱਲੋਂ ਜੋ ਕਵਿਤਾ ਗਾਈ ਗਈ ਹੈ ਉਹ ਵੀ ਕਾਫੀ ਸਿੱਖਿਆ ਦਾਇਕ ਹੈ। ਵਿਦਿਆਰਥਣ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਕਰਨ, ਘਰ ਰਹਿਣ ਦੀ ਅਪੀਲ ਕੀਤੀ ਗਈ ਤੇ ਕੁਦਰਤ ਦੇ ਬਚਾਅ ਲਈ ਜਾਗਰੂਕ ਕੀਤਾ ਗਿਆ ਹੈ।