ਫ਼ਰੀਦਕੋਟ ਦੇ ਸਕੂਲੀ ਬੱਸ ਚਾਲਕ ਆਏ ਸੜਕਾਂ 'ਤੇ
🎬 Watch Now: Feature Video
ਫ਼ਰੀਦਕੋਟ: ਸਕੂਲ ਬੱਸਾਂ ਦੇ ਮਾਲਕਾਂ ਅਤੇ ਡਰਾਈਵਰਾਂ ਵੱਲੋਂ ਇਕੱਠੇ ਹੋ ਕੇ ਮੰਗ ਕੀਤੀ ਗਈ ਕਿ ਸਕੂਲ ਬੰਦ ਹੋਣ ਕਾਰਨ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਗਿਆ ਪਰ ਖਰਚੇ ਉਸੇ ਤਰ੍ਹਾਂ ਪੈ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਜਿੰਨਾਂ ਸਮਾਂ ਲੌਕਡਾਊਨ ਚੱਲ ਰਿਹਾ ਹੈ, ਉਨ੍ਹਾਂ ਚਿਰ ਉਨ੍ਹਾਂ ਨੂੰ ਬੱਸਾਂ ਦੀਆਂ ਕਿਸ਼ਤਾਂ, ਬੀਮੇ, ਟੈਕਸ ਅਤੇ ਪਾਸਿੰਗ ਵਿੱਚ ਛੋਟ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇੱਕ ਬੱਸ ਦੀ ਮਹੀਨੇ ਦੀ ਕਿਸ਼ਤ 30 ਹਜ਼ਾਰ ਰੁਪਏ ਹੁੰਦੀ ਹੈ ਅਤੇ ਇੱਕ ਬੱਸ ਦਾ ਟੈਕਸ ਕਰੀਬ 2800 ਰੁਪਏ ਪ੍ਰਤੀ ਮਹੀਨਾ ਹੁੰਦਾ ਹੈ। ਇਸ ਦੇ ਨਾਲ ਹੀ ਡਰਾਈਵਰ ਤੇ ਕੰਡਕਟਰ ਦਾ ਖਰਚਾ ਵੀ ਪੈ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਚੁੱਕਣਾ ਪੈ ਰਿਹਾ ਹੈ।