thumbnail

By

Published : Feb 21, 2020, 2:00 AM IST

ETV Bharat / Videos

ਜਲੰਧਰ: ਐਸ ਸੀ ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ

ਸਰਕਾਰ ਵੱਲੋਂ ਸਮੇਂ ਸਿਰ ਐਸ ਸੀ ਵਿਦਿਆਰਥੀਆਂ ਨੂੰ ਮਿਲਣ ਵਾਲੇ ਪੋਸਟਮੈਟ੍ਰਿਕ ਵਜੀਫ਼ੇ ਨਾ ਰਿਲੀਜ਼ ਹੋਣ ਕਾਰਨ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਆਉਣ ਵਾਲੀ ਦਿੱਕਤਾਂ ਨੂੰ ਲੈਕੇ ਜਲੰਧਰ ਦੇ ਡੀਸੀ ਕਾਨਫਰੰਸ ਹਾਲ 'ਚ ਅਧਿਕਾਰੀਆਂ, ਕਾਲਜ ਮੈਨੇਜਮੈਂਟ, ਅਤੇ ਵਿਦਿਆਰਥੀਆਂ ਵਿਚਕਾਰ ਮੀਟਿੰਗ ਕੀਤੀ ਗਈ। ਇਸ ਦੌਰਾਨ ਵਿੱਦਿਆਰਥੀਆਂ ਨੇ ਵਜੀਫ਼ੇ ਨਾ ਮਿਲਣ ਕਾਰਨ ਕਾਲਜ ਵੱਲੋਂ ਪ੍ਰੇਸ਼ਾਨ ਕਰਨ ਨੂੰ ਲੈਕੇ ਖੁੱਲ੍ਹ ਕੇ ਬੋਲੇ। ਇਸ ਦੌਰਾਨ ਵਿਦਿਆਰਥੀਆਂ ਨੇ ਕਿਹਾ ਕਿ ਵਜੀਫ਼ੇ ਨਾ ਮਿਲਣ ਕਾਰਨ ਉਨ੍ਹਾਂ ਨੂੰ ਕਾਲਜ ਪ੍ਰਸ਼ਾਸਨ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਇਸ ਕਾਰਨ ਉਨ੍ਹਾਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ। ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਜਲਦ ਨਾ ਕੀਤਾ ਗਿਆ ਤਾਂ ਹੁਣ ਉਹ ਆਪਣਾ ਮੋਰਚਾ ਹੋਰ ਤੇਜ਼ ਕਰਨਗੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.