ਗੜ੍ਹਸ਼ੰਕਰ ’ਚ ਸੰਯੁਕਤ ਸਮਾਜ ਮੋਰਚਾ ਨੇ ਖੋਲ੍ਹਿਆ ਦਫਤਰ - ਪੰਜਾਬ ਵਿੱਚ ਵੋਟਾਂ
🎬 Watch Now: Feature Video
ਹੁਸ਼ਿਆਰਪੁਰ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਲਈ ਸਿਆਸੀ ਮੈਦਾਨ ਪੂਰੀ ਤਰ੍ਹਾਂ ਨਾਲ ਭੱਖ ਚੁੱਕਿਆ ਹੈ ਇਸਦੇ ਮੱਦੇਨਜ਼ਰ ਵਿਧਾਨਸਭਾ ਹਲਕਾ ਗੜ੍ਹਸ਼ੰਕਰ ਦੇ ਵਿੱਚ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਡਾਕਟਰ ਜੰਗ ਬਹਾਦਰ ਸਿੰਘ ਰਾਏ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਨੂੰ ਨਾਲ ਲੈਕੇ ਕਿਸਾਨੀ ਅੰਦੋਲਨ ਵਿੱਚ ਆਪਣੀ ਜਾਨ ਗੁਆ ਚੁੱਕੇ ਪਰਿਵਾਰ ਦੀ ਅਗੁਵਾਈ ਵਿੱਚ ਚੋਣ ਦਫਤਰ ਦਾ ਉਦਘਾਟਨ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਗੜ੍ਹਸ਼ੰਕਰ ਤੋਂ ਵਿਧਾਨਸਭਾ ਚੋਣਾਂ ਵਿੱਚ ਵੱਡੀ ਜਿੱਤ ਦਾ ਦਾਅਵਾ ਕੀਤਾ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਜੰਗ ਬਹਾਦੁਰ ਸਿੰਘ ਰਾਏ ਨੇ ਕਿਹਾ ਕਿ ਹਲਕਾ ਗੜ੍ਹਸ਼ੰਕਰ ਤੋਂ ਕਿਸਾਨਾਂ ਦਾ ਵੱਡਾ ਸਹਿਯੋਗ ਮਿਲ ਰਿਹਾ ਹੈ ਜਿਸਦੇ ਕਾਰਨ ਉਹ ਗੜ੍ਹਸ਼ੰਕਰ ਤੋਂ ਵੱਡੇ ਭਾਰੀ ਵੋਟ ਨਾਲ ਜਿੱਤ ਹਾਸਲ ਕਰਨਗੇ।