ਸੰਗਰੂਰ: ਪਿੰਡ ਤੂਰ ਬਨਜਾਰਾ ਨੇ ਕੋਰੋਨਾ ਟੈਸਟ ਕਰਨ ਵਾਲਿਆਂ ਦਾ ਕੀਤਾ ਵਿਰੋਧ - health department team
🎬 Watch Now: Feature Video
ਸੰਗਰੂਰ: ਤੂਰ ਬਨਜਾਰਾ ਦੇ ਪਿੰਡ 'ਚ ਸਿਹਤ ਵਿਭਾਗ ਦੀ ਟੀਮ ਕੋਰੋਨਾ ਟੈਸਟ ਕਰਨ ਲਈ ਗਈ ਤਾਂ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਵਿਰੋਧ ਕਰਨ ਲਗੇ। ਉਨ੍ਹਾਂ ਦਾ ਕਹਿਣਾ ਸੀ ਕਿ ਜਦ ਪਿੰਡ ਵਿੱਚ ਕੋਈ ਬਿਮਾਰੀ ਨਹੀਂ ਹੈ ਤਾਂ ਉਹ ਕੋਰੋਨਾ ਟੈਸਟ ਕਿਸ ਲਈ ਕਰਵਾਉਣ। ਉਨ੍ਹਾਂ ਕਿਹਾ ਕਿ ਪਿੰਡ ਦੇ ਸਾਰੇ ਲੋਕ ਠੀਕ ਹਨ ਅਤੇ ਉਨ੍ਹਾਂ ਦੇ ਨਮੂਨੇ ਦਾ ਕੋਈ ਫਾਇਦਾ ਨਹੀਂ। ਜੇਕਰ ਪਿੰਡ ਵਿੱਚ ਕੋਈ ਬਿਮਾਰ ਹੋਵੇਗਾ ਤਾਂ ਉਹ ਖੁਦ ਜਾ ਕੇ ਨਮੂਨਾ ਦੇਣਗੇ। ਪਿੰਡ ਦੇ ਮੁਖੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਪਿੰਡ ਦੇ ਨਾਲ ਹਨ ਅਤੇ ਜਿਵੇਂ ਪਿੰਡ ਦੇ ਲੋਕ ਚਾਹੁੰਦੇ ਹਨ, ਅਸੀਂ ਸਿਹਤ ਵਿਭਾਗ ਦੀ ਟੀਮ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਆਪਣੇ ਪਿੰਡ ਨਮੂਨੇ ਨਹੀਂ ਦੇਵਾਂਗੇ ਅਤੇ ਜੇ ਕੋਈ ਬਿਮਾਰ ਹੋਵੇਗਾ, ਤਾਂ ਉਹ ਖੁਦ ਹਸਪਤਾਲ ਟੈਸਟ ਲਈ ਜਾਵੇਗਾ।