ਸੰਗਰੂਰ ਐੱਸ.ਐੱਸ.ਪੀ. ਨੇ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
🎬 Watch Now: Feature Video
ਲਹਿਰਾਗਾਗਾ: ਸੰਗਰੂਰ ਵਿੱਚ ਤਕਰੀਬਨ 800 ਵਾਹਨ ਜ਼ਬਤ ਕੀਤੇ ਗਏ ਹਨ। ਲਹਿਰਾਗਾਗਾ ਵਿੱਚ ਸੰਗਰੂਰ ਦੇ ਐੱਸ.ਐੱਸ.ਪੀ ਨੇ ਕੋਰੋਨਾ ਦੌਰਾਨ ਕਰਫਿਊ ਕਾਰਨ ਪੁਲਿਸ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਐੱਸ.ਐੱਸ.ਪੀ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਲੋਕ ਕੋਰੋਨਾ ਕਾਰਨ ਕਰਫਿਊ ਦੌਰਾਨ ਚੰਗੀ ਭੂਮਿਕਾ ਨਿਭਾ ਰਹੇ ਹਨ। ਘਰਾਂ ਵਿਚ ਰਹਿ ਕੇ ਪੁਲਿਸ ਦਾ ਸਮਰਥਨ ਕਰ ਰਿਹਾ ਹਨ, ਪਰ ਸ਼ਰਾਰਤੀ ਅਨਸਰਾਂ ਖਿਲਾਫ ਵੀ ਪੁਲਿਸ ਸਖ਼ਤ ਹੈ ਅਤੇ ਕਾਰਵਾਈ ਕਰ ਰਹੀ ਹੈ। ਹੁਣ ਤੱਕ ਲਗਭਗ 800 ਵਾਹਨ ਜ਼ਬਤ ਕੀਤੇ ਗਏ ਹਨ ਅਤੇ 500 ਕੇਸ ਦਰਜ ਕੀਤੇ ਗਏ ਹਨ ਜਿਨ੍ਹਾਂ ਵਿਚੋਂ 650 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।