ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਈ ਸੰਗਤ, ਹਰਸਿਮਰਤ ਬਾਦਲ ਦਾ ਕੀਤਾ ਧੰਨਵਾਦ - Sangat returned from Sachkhand Sri Hazur Sahib
🎬 Watch Now: Feature Video
ਤਰਨ ਤਾਰਨ: ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਵੱਖ-ਵੱਖ ਥਾਵਾਂ ਤੋਂ ਨਤਮਸਤਕ ਹੋਣ ਲਈ ਗਈ ਸੰਗਤ ਲੌਕਡਾਊਨ ਕਾਰਨ ਉਥੇ ਹੀ ਫਸ ਕੇ ਰਹਿ ਗਈ ਸੀ। ਪੰਜਾਬ ਸਰਕਾਰ ਦੇ ਯਤਨਾ ਸਦਕਾ ਉਨ੍ਹਾਂ ਸ਼ਰਧਾਲੂਆਂ ਨੂੰ ਮੁੜ ਵਾਪਸ ਲਿਆਉਣ ਲਈ ਪੰਜਾਬ ਤੋਂ ਬੱਸਾਂ ਭੇਜੀਆਂ ਗਈਆਂ ਸਨ। ਜਾਣਕਾਰੀ ਮੁਤਾਬਕ ਸ਼ਰਧਾਲੂਆਂ ਨੂੰ ਲੈਣ ਗਈਆਂ ਬੱਸਾਂ 'ਚੋਂ 2 ਬੱਸਾਂ ਅੱਜ ਤਰਨ ਤਾਰਨ ਪੁੱਜ ਗਈਆਂ ਹਨ। ਬੱਸਾਂ ਤਰਨ ਤਾਰਨ ਪੁੱਜਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਦੀ ਜਾਂਚ ਕਰਵਾਈ ਜਾ ਰਹੀ ਹੈ। ਸ਼ਰਧਾਲੂਆਂ ਦੀ ਮੈਡੀਕਲ ਜਾਂਚ ਤੋਂ ਬਾਅਦ ਉਨ੍ਹਾਂ ਨੂੰ 14 ਦਿਨ ਲਈ ਇਕਾਂਤਵਾਸ ਕਰ ਦਿੱਤਾ ਹੈ ਤੇ ਸ਼ਰਧਾਲੂ ਘਰਾਂ 'ਚ ਇਕੱਲਿਆਂ ਰਹਿਣ ਲੱਗ ਗਏ ਹਨ। ਇਸ ਮੌਕੇ ਸ਼ਰਧਾਲੂਆਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ।