ਰੈਫਰੈਂਡਮ 2020 ਨੂੰ ਲੈ ਕੇ ਅਕਾਲੀ ਨੇਤਾ ਨੇ ਤ੍ਰਿਪਤ ਰਾਜਿੰਦਰ ਬਾਜਵਾ 'ਤੇ ਲਾਏ ਗੰਭੀਰ ਇਲਜ਼ਾਮ - 2020
🎬 Watch Now: Feature Video
ਅੰਮ੍ਰਿਤਸਰ: ਅਕਾਲੀ ਆਗੂ ਰਵੀਕਰਨ ਸਿੰਘ ਕਾਹਲੋਂ ਵੱਲੋਂ "ਸਿਖ ਫਾਰ ਜਸਟਿਸ" ਦੇ ਆਗੂ ਗੁਰਪਤਵੰਤ ਸਿੰਘ ਪੰਨੂ, ਅਵਤਾਰ ਸਿੰਘ ਤਾਰੀ ਅਤੇ ਸਿਖ ਫਾਰ ਜਸਟਿਸ ਸੰਬਧੀ ਅਹਿਮ ਜਾਣਕਾਰੀ ਪ੍ਰੈੱਸ ਕਾਨਫ਼ਰੰਸ ਕਰਕੇ ਸਾਂਝੀ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਰੈਫਰੈਂਡਮ ਦੀ ਗਲ ਚਲੀ ਸੀ, ਤਾ ਤ੍ਰਿਪਤ ਰਾਜਿੰਦਰ ਬਾਜਵਾ ਸਰਕਾਰ ਦੀ ਮੰਜੂਰੀ ਤੋਂ ਬਿਨ੍ਹਾਂ ਇੰਗਲੈਡ ਗਏ ਸਨ, ਤੇ ਰੈਫਰੈਂਡਮ 2020 ਦੇ ਸਾਰੇ ਤਾਣੇਬਾਨੇ ਦੀ ਤਿਆਰੀ ਕਰਕੇ ਆਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਮੁਤਾਬਿਕ ਦੋ ਪੁਲਿਸ ਅਧਿਕਾਰੀ ਪਰਮਜੀਤ ਪੰਨੂ ਤੇ ਗਿੱਲ ਨੂੰ ਵੀ ਇਨ੍ਹਾਂ ਦੀ ਮਿਲੀ ਭੁਗਤ ਨਾਲ ਬਾਹਰ ਕੱਢਿਆ ਗਿਆ ਸੀ। ਕਾਹਲੋਂ ਨੇ ਕਿਹਾ ਕਿ ਗੁਰਪਤਵੰਤ ਸਿੰਘ ਪੰਨੂ ਨੂੰ ਜਦੋਂ ਭਾਰਤ ਸਰਕਾਰ ਨੇ ਦੇਸ਼ ਦਰੋਹੀ ਕਰਾਰ ਦਿੱਤਾ ਹੈ ਪਰ ਅਵਤਾਰ ਸਿੰਘ ਤਾਰੀ ਵੀ ਉਸ ਦੇ ਬਰਾਬਰ ਦਾ ਦੋਸ਼ੀ ਹੈ ਪਰ ਉਸ ਨੂੰ ਸਿਆਸੀ ਲੀਡਰ ਤ੍ਰਿਪਤ ਰਾਜਿੰਦਰ ਬਾਜਵਾ ਦੀ ਹੋਣ ਕਰਕੇ ਕੋਈ ਕਾਰਵਾਈ ਨਹੀ ਹੋ ਰਹੀ।