ਦੁਕਾਨਦਾਰਾਂ ਨੂੰ ਰਾਹਤ: ਸਵੇਰ ਪੰਜ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ - Lockdown
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-11985235-927-11985235-1622612139582.jpg)
ਰੂਪਨਗਰ: ਜ਼ਿਲ੍ਹੇ ’ਚ ਦੁਕਾਨਦਾਰ(shopkeeper) ਹੁਣ ਦੁਕਾਨਾਂ ਨੂੰ ਸਵੇਰ ਪੰਜ ਵਜੇ ਤੋਂ ਲੈ ਕੇ ਸ਼ਾਮ ਸਾਢੇ ਪੰਜ ਵਜੇ ਤੱਕ ਖੋਲ੍ਹ ਸਕਣਗੇ। ਇਸ ਸਬੰਧ ’ਚ ਕਾਂਗਰਸੀ ਐਮਸੀ ਪੋਮੀ ਸੋਨੀ ਨੇ ਦੱਸਿਆ ਕਿ ਉਨ੍ਹਾਂ ਨੇ ਵਿਧਾਨਸਭਾ ਸਪੀਕਰ ਰਾਣਾ ਕੇਪੀ ਸਿੰਘ ਦੇ ਘਰ ਕਾਂਗਰਸੀ ਐਮਸੀ ਸਮੇਤ ਵੱਖ ਵੱਖ ਬਾਰ ਮੰਡਲਾਂ ਦੇ ਪ੍ਰਧਾਨ ਦੀ ਇਕ ਅਹਿਮ ਮੀਟਿੰਗ ਹੋਈ। ਇਸ ਦੌਰਾਨ ਵਪਾਰੀਆਂ ਵੱਲੋਂ ਦੁਕਾਨਾਂ(Shops) ਖੋਲ੍ਹਣ ਦੇ ਸਮੇਂ ਨੂੰ ਵਧਾਉਣ ਦੀ ਮੰਗ ਕੀਤੀ। ਜਿਸ ਨੂੰ ਮਨਜ਼ੂਰ ਕਰਦੇ ਹੋਏ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਹੁਣ ਜ਼ਿਲ੍ਹੇ ’ਚ ਦੁਕਾਨਾਂ ਸਵੇਰੇ ਪੰਜ ਵਜੇ ਤੋਂ ਲੈ ਕੇ ਸ਼ਾਮ ਸਾਢੇ ਪੰਜ ਵਜੇ ਤੱਕ ਖੁੱਲ੍ਹ ਸਕਣਗੀਆਂ, ਨਾਲ ਹੀ ਨਾਈ ਅਤੇ ਸਲੂਨ ਵਾਲੀਆਂ ਦੁਕਾਨਾਂ ਵੀ ਖੁੱਲ੍ਹ ਸਕਣਗੀਆਂ ਜਦਕਿ ਜਿਮ ਬੰਦ ਰਹਿਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਲੌਕਡਾਊਨ(Lockdown) ਸਰਕਾਰ ਦੀਆਂ ਹਦਾਇਤਾਂ(Government instructions) ਮੁਤਾਬਿਕ ਰਹੇਗਾ।