ਰੂਪਨਗਰ: ਸਿਵਲ ਸਰਜਨ ਦਫਤਰ 'ਚ ਮਨਾਇਆ ਗਿਆ ਇੰਟਰਨੈਸ਼ਨਲ ਡੇਅ 'ਅਗੇਂਸਟ ਡਰੱਗ ਅਬਿਊਜ਼ ਐਂਡ ਇਲਿਕਟ ਟ੍ਰੈਫਿਕਿੰਗ' - ਅੰਤਰ ਰਾਸ਼ਟਰੀ ਨਸ਼ਾ ਦੁਰਵਰਤੋਂ ਤੇ ਨਜਾਇਜ਼ ਵਪਾਰ ਵਿਰੋਧੀ ਦਿਵਸ
🎬 Watch Now: Feature Video
ਰੂਪਨਗਰ : ਵਿਸ਼ਵ ਭਰ 'ਚ 26 ਜੂਨ ਇੰਟਰਨੈਸ਼ਨਲ ਡੇਅ ਅਗੇਂਸਟ ਡਰੱਗ ਅਬਿਊਜ਼ ਐਂਡ ਇਲਿਕਟ ਟ੍ਰੈਫਿਕਿੰਗ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਕਾਰਨ ਨਸ਼ਾ ਕਰਨ ਵਾਲਿਆਂ ਨੂੰ ਨਸ਼ੇ ਦੀ ਲੱਤ ਤੋਂ ਦੂਰ ਰੱਖਣ, ਨਸ਼ੇ ਦੇ ਵਪਾਰ 'ਤੇ ਰੋਕ ਲਗਾਉਣ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਅੱਜ ਰੂਪਨਗਰ ਦੇ ਸਿਵਲ ਸਰਜਨ ਦਫਤਰ 'ਚ ਵੀ ਇਹ ਦਿਵਸ ਮਨਾਇਆ ਗਿਆ। ਇਸ ਦੌਰਾਨ ਸਿਵਲ ਸਰਜਨ ਡਾ. ਐਚ.ਐਨ ਸ਼ਰਮਾ ਨੇ ਸਿਹਤ ਅਧਿਕਾਰੀਆਂ, ਡਾਕਟਰਾਂ ਤੇ ਹੋਰਨਾਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਨਸ਼ੇ ਤੇਂ ਦੂਰ ਰਹਿਣ, ਆਮ ਲੋਕਾਂ ਨੂੰ ਨਸ਼ੇ ਵਿਰੁੱਧ ਜਾਗਰੂਕ ਕਰਨ ਦੀ ਸੰਹੁ ਚੁਕਾਈ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਿਵਲ ਸਰਜਨ ਨੇ ਇਸ ਦਿਨ ਦੀ ਵਿਸ਼ੇਸ਼ਤਾ ਅਤੇ ਆਮ ਲੋਕਾਂ ਨੂੰ ਨਸ਼ੇ ਤੋਂ ਬੱਚਣ ਸਬੰਧੀ ਜਾਗਰੂਕ ਕੀਤਾ।