ਰੂਪਨਗਰ: ਫੌਜੀ ਕੰਟੀਨ ਦੇ ਬਾਹਰ ਖੜੇ ਪਾਣੀ ਤੋਂ ਫੌਜੀ ਪਰਿਵਾਰ ਹੋਏ ਤੰਗ - ਡਿਪਟੀ ਕਮਿਸ਼ਨਰ
🎬 Watch Now: Feature Video
ਰੂਪਨਗਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੋਂ ਥੋੜ੍ਹੀ ਹੀ ਦੂਰੀ ਫੌਜੀਆਂ ਦੀ ਕੰਟੀਨ ਬਣੀ ਹੋਈ ਹੈ। ਜਿਸ 'ਚ ਰੋਜ਼ਾਨਾ ਸਾਬਕਾ ਫੌਜੀ ਤੇ ਉਨ੍ਹਾਂ ਦੇ ਪਰਿਵਾਰ ਘਰੇਲੂ ਸਮਾਨ ਖਰੀਦਣ ਲਈ ਆਉਂਦੇ ਹਨ ਪਰ ਇੱਥੇ ਦੀ ਕੰਟੀਨ ਦੇ ਅੰਦਰ ਜਾਣ ਤੋਂ ਪਹਿਲਾਂ ਹੀ ਫੌਜੀ ਪਰਿਵਾਰਾਂ ਨੂੰ ਬਾਹਰ ਚਿੱਕੜ ਗੰਦਗੀ ਅਤੇ ਬਦਬੂਦਾਰ ਪਾਣੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਉਨ੍ਹਾਂ ਨੂੰ ਕੰਟੀਨ 'ਚ ਜਾਣ ਲਈ ਉਸ ਰਸਤੇ ਤੋਂ ਲੰਘਣਾ ਪੈ ਰਿਹਾ। ਦਰਅਸਲ ਇਸ ਨਾਲ ਚਿੱਕੜ ਤੇ ਪਾਣੀ 'ਚ ਉਨ੍ਹਾਂ ਨੂੰ ਡਿੱਗਣ ਦਾ ਡਰ ਬਣਿਆ ਹੋਇਆ ਹੈ। ਸਾਬਕਾ ਫੌਜੀ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਇਸ ਦਾ ਹਲ ਕਰਨਾ ਚਾਹੀਦਾ ਹੈ।