ਲੁਟੇਰਿਆਂ ਨੇ ਕੀਤੀ ਏਟੀਐਮ ਲੁੱਟਣ ਦੀ ਨਾਕਾਮ ਕੋਸ਼ਿਸ਼ - ਏਟੀਐਮ ਲੁੱਟਣ ਦੀ ਨਾਕਾਮ ਕੋਸ਼ਿਸ਼
🎬 Watch Now: Feature Video
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬਾਠ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਏਟੀਐਮ ਨੂੰ ਲੁਟੇਰਿਆਂ ਵੱਲੋਂ ਤੋੜਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਬੈਂਕ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ ਪਰ ਧੁੰਦ ਕਾਰਨ ਉਨ੍ਹਾਂ ਦੀ ਫੋਟੋ ਕੈਮਰਿਆਂ ਵਿੱਚ ਸਾਫ਼ ਨਜ਼ਰ ਨਹੀਂ ਆ ਸਕੀਆਂ। ਇਸ ਬਾਰੇ ਮੈਨੇਜਰ ਰੋਸ਼ਨ ਲਾਲ ਨੇ ਦੱਸਿਆ ਕਿ ਏਟੀਐਮ ਵਿੱਚ 1 ਲੱਖ 96 ਹਜ਼ਾਰ ਰੁਪਏ ਸਨ ਅਤੇ ਲੁਟੇਰਿਆਂ ਨੇ ਏਟੀਐਮ ਮਸ਼ੀਨ ਪੂਰੀ ਤਰਾਂ ਤੋੜ ਦਿੱਤਾ ਪਰ ਉਹ ਪੈਸੇ ਨਹੀਂ ਕੱਢ ਸਕੇ। ਜਾਂਚ ਅਧਿਕਾਰੀ ਸਵਿੰਦਰ ਸਿੰਘ ਨੇ ਕਿਹਾ ਕਿ ਲੁਟੇਰਿਆਂ ਨੇ ਕੈਮਰਿਆਂ 'ਤੇ ਸਪਰੇਅ ਕੀਤੀ ਸੀ ਅਤੇ ਧੁੰਦ ਹੋਣ ਕਰਕੇ ਉਨ੍ਹਾਂ ਦੀ ਫੋਟੋ ਕੈਮਰਿਆਂ ਵਿੱਚ ਸਾਫ ਨਹੀਂ ਆਈ। ਪੁਲਿਸ ਵੱਲੋਂ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।