ਦਿਨ ਦਿਹਾੜੇ 2 ਭੈਣਾਂ ਨਾਲ ਲੁੱਟ, ਲੁਟੇਰੇ 70 ਹਜ਼ਾਰ ਰੁਪਏ ਖੋਹ ਹੋਏ ਫਰਾਰ
🎬 Watch Now: Feature Video
ਸੂਬੇ ’ਚ ਲੁੱਟਖੋਹ ਦੀ ਵਾਰਦਾਤ ਦੇ ਗ੍ਰਾਫ ਚ ਲਗਾਤਾਰ ਵਾਧਾ ਹੋ ਰਿਹਾ ਹੈ। ਜੋ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਕ ਹੋਰ ਮਾਮਲਾ ਗੜ੍ਹਸ਼ੰਕਰ ਤੋਂ ਸਾਹਮਣੇ ਆਇਆ ਹੈ ਜਿੱਥੇ ਦਿਨ ਦਿਹਾੜੇ ਦੋ ਭੈਣਾਂ ਕੋਲੋਂ 70 ਹਜ਼ਾਰ ਰੁਪਏ ਦੀ ਲੁੱਟ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਦੋਵੇਂ ਭੈਣਾ ਜੋਤੀ ਅਤੇ ਮੇਘਨਾ ਬੈਂਕ ਚੋਂ ਪੈਸੇ ਕਢਵਾ ਕੇ ਜਿਵੇਂ ਹੀ ਨਿਕਲੀਆਂ ਤਾਂ ਪਿੰਡ ਆਉਂਦੇ ਹੋਏ ਨੰਗਲ ਰੋਡ ’ਤੇ ਐਕਟਿਵਾ ਸਵਾਰ ਅਣਪਛਾਤੇ ਵਿਅਕਤੀ ਉਨ੍ਹਾਂ ਦਾ ਪੈਸਿਆ ਵਾਲਾ ਬੈਗ ਖੋਹ ਕੇ ਫਰਾਰ ਹੋ ਗਿਆ। ਫਿਲਹਾਲ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।