ਪੰਜਾਬ ’ਚ ਲਗਾਤਾਰ ਵਧ ਰਹੀਆਂ ਤੇਲ ਦੀ ਕੀਮਤਾਂ ਤੋਂ ਸਮਾਜ ਦਾ ਹਰ ਵਰਗ ਪ੍ਰੇਸ਼ਾਨ - ਤੇਲ ਦੀਆਂ ਕੀਮਤਾਂ ਵੱਧਦੀ ਰਹੀਆਂ
🎬 Watch Now: Feature Video
ਬਠਿੰਡਾ: ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਲਗਪਗ ਹਰ ਰੋਜ਼ ਵੱਧ ਰਹੀਆਂ ਹਨ। ਜੇ ਇਸ ਤਰ੍ਹਾਂ ਤੇਲ ਦੀਆਂ ਕੀਮਤਾਂ ਵੱਧਦੀ ਰਹੀਆਂ ਤਾਂ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੱਕ ਪੁੱਜ ਜਾਵੇਗਾ। ਇਸ ਮੌਕੇ ਪੰਪ ਸੰਚਾਲਕ ਬਾਂਸਲ ਦਾ ਕਹਿਣਾ ਹੈ ਕਿ ਪਹਿਲਾਂ ਹੀ ਕਰੋਨਾ ਮਹਾਂਮਾਰੀ ਨੇ ਪੰਪ ਮਾਲਕਾਂ ਦੇ ਕੰਮ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਸੀ ਤੇ ਹੁਣ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਉਨ੍ਹਾਂ ਦੀ ਪ੍ਰੇਸ਼ਾਨੀ ਨੂੰ ਹੋਰ ਵਧਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਤੇਲ ਦੀ ਤੇਲ ਦੀ ਮੰਗ ਬੇਸ਼ੱਕ ਨਹੀਂ ਘਟੀ ਪਰ ਕਿਤੇ ਨਾ ਕਿਤੇ ਸਮਾਜ ਦਾ ਹਰ ਵਰਗ ਤੇਲ ਦੀਆਂ ਹਰ ਰੋਜ਼ ਵਧ ਰਹੀਆਂ ਕੀਮਤਾਂ ਤੋਂ ਪ੍ਰੇਸ਼ਾਨ ਜ਼ਰੂਰ ਦਿਖ ਰਿਹਾ ਹੈ।