ਰਿਲਾਇੰਸ ਸਟੋਰ ਨੂੰ ਕੈਰੀਬੈਗ ਦੇ 5 ਰੁਪਏ ਵਸੂਲਣੇ ਪਏ ਮਹਿੰਗੇ! - chandigarh Consumer Forum
🎬 Watch Now: Feature Video
ਚੰਡੀਗੜ੍ਹ: ਰਿਲਾਇੰਸ ਰਿਟੇਲ ਲਿਮਟਿਡ ਸਟੋਰ ਨੂੰ ਕੈਰੀਬੈਗ ਲਈ 5 ਰੁਪਏ ਵਸੂਲਣੇ ਮਹਿੰਗੇ ਪੈ ਗਏ ਹਨ। ਚੰਡੀਗੜ੍ਹ ਖਪਤਕਾਰ ਫੋਰਮ ਨੇ ਸਟੋਰ 'ਤੇ 10500 ਰੁਪਏ ਦਾ ਜੁਰਮਾਨਾ ਲਗਾਇਆ ਹੈ। ਮਾਮਲਾ ਚੰਡੀਗੜ੍ਹ ਦੇ ਏਲਾਂਤੇ ਮਾਲ 'ਚ ਸਥਿਤ ਰਿਲਾਇੰਸ ਰਿਟੇਲ ਸਟੋਰ ਦਾ ਹੈ। ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆ ਸੀ ਕਿ ਉਸ ਨੇ ਨਵੰਬਰ 9, 2019 ਨੂੰ ਸਟੋਰ ਤੋਂ ਸ਼ਾਪਿੰਗ ਕੀਤੀ ਸੀ ਪਰ ਉਸ ਤੋਂ ਇੱਕ ਕੈਰੀਬੈਗ ਲਈ ਕਥਿਤ ਤੌਰ 'ਤੇ 5 ਰੁਪਏ ਵਸੂਲੇ ਗਏ। ਫੋਰਮ ਨੇ ਰਿਲਾਇੰਸ ਰਿਟੇਲ ਸਟੋਰ ਨੂੰ 10 ਹਜ਼ਾਰ ਰੁਪਏ ਖਪਤਕਾਰ ਲੀਗਲ ਐਡ ਅਕਾਊਂਟ 'ਚ ਜਮ੍ਹਾਂ ਕਰਵਾਉਣ ਦੇ ਨਾਲ ਸ਼ਿਕਾਇਤਕਰਤਾ ਨੂੰ 500 ਰੁਪਏ ਕੇਸ ਖਰਚ ਦੇਣ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਸ਼ਿਕਾਇਤਕਰਤਾ ਨੂੰ ਕੈਰੀਬੈਗ ਲਈ ਵਸੂਲੇ ਗਏ 5 ਰੁਪਏ ਵੀ ਵਾਪਸ ਕਰਨ ਲਈ ਕਿਹਾ ਹੈ।