ਜਲ ਸਪਲਾਈ ਵਿਭਾਗ ਦੇ ਕੱਚੇ ਮੁਲਾਜਮਾਂ ਨੇ ਨਹਿਰ 'ਚ ਮਾਰੀ ਛਾਲ - ਕੱਚੇ ਮੁਲਾਜਮਾ
🎬 Watch Now: Feature Video
ਸੰਗਰੂਰ :ਜਲ ਸਪਲਾਈ ਤੇ ਵਾਟਰ ਸੈਨੀਟੇਸ਼ਨ ਵਿਭਾਗ ਦੇ ਕੱਚੇ ਮਾਸਟਰ ਮੋਟੀਵੇਟਰ ਯੂਨੀਅਨ ਦੇ ਮੁਲਾਜ਼ਮਾਂ ਵੱਲੋਂ ਲਗਾਤਾਰ ਕਈ ਮਹੀਨਿਆਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪੱਕੇ ਹੋਣ ਦੇ ਲਈ ਪਹਿਲਾਂ ਤਿੰਨ ਮਹੀਨੇ ਲਗਾਤਾਰ ਠੰਢ ਦੇ ਬਾਵਜੂਦ ਪਾਣੀ ਵਾਲੀਆਂ ਟੈਂਕੀਆਂ ਵੇਚਦੇ ਰਹੇ ਪਰ ਫਿਰ ਵੀ ਸੁਣਵਾਈ ਨਾ ਹੋਈ ਸਿਰਫ਼ ਲਾਰੇ ਹੀ ਮਿਲੇ ਮਲੇਰਕੋਟਲਾ ਤੋਂ ਖੰਨਾ ਰੋਡ ਤੇ ਸਥਿਤ ਜੌੜੇ ਪੁਲ ਦੀ ਨਹਿਰ ਦੇ ਵਿੱਚ ਦੋ ਨੌਜਵਾਨਾਂ ਵੱਲੋਂ ਮਾਰੀ ਗਈ ਸਾਲ ਇਨ੍ਹਾਂ ਮੁਲਾਜ਼ਮਾਂ ਜੌੜੇ ਪੁਲ ਤੇ ਧਰਨਾ ਵੀ ਦਿੱਤਾ ਜਾ ਰਿਹਾ ਹੈ ਅੱਜ ਦੁਬਾਰਾ ਫਿਰ ਚੋਣਾਂ ਦੇ ਨਜ਼ਦੀਕ ਆਉਂਦਿਆਂ ਹੀ ਮਾਸਟਰ ਮੋਟੀਵੇਟਰ ਯੂਨੀਅਨ ਦੇ ਕੱਚੇ ਮੁਲਾਜ਼ਮਾਂ ਵਲੋਂ ਮਲੇਰਕੋਟਲਾ ਖੰਨਾ ਤੇ ਸਥਿਤ ਜੌੜੇ ਪੁਲ ਤੇ ਧਰਨਾ ਦਿੱਤਾ ਜਾ ਰਿਹਾ ਹੈ। ਸੜਕ ਜਾਮ ਕਰਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਜਿਸ ਤੋਂ ਬਾਅਦ ਫਿਰ ਵੀ ਇਨ੍ਹਾਂ ਦੀ ਸੁਣਵਾਈ ਨਾ ਹੁੰਦਿਆਂ ਵੇਖ ਸੰਘਰਸ਼ ਨੂੰ ਹੋਰ ਤਿੱਖਾ ਕਰਨ ਤਿਆਰੀ ਕੀਤੀ। ਯੂਨੀਅਨ ਦੇ ਵਰਕਰਾਂ ਦੀ ਮੀਟਿੰਗ ਚੰਡੀਗੜ੍ਹ ਵਿਖੇ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਨਾਲ ਰੱਖੀ ਗਈ ਸੀ ਪਰ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਵੱਲੋਂ ਇਨ੍ਹਾਂ ਨੂੰ ਸਾਫ ਜਵਾਬ ਦੇ ਦਿੱਤਾ।ਮੀਟਿੰਗ ਕਰਨ ਦੇ ਲਈ ਜਿਨ੍ਹਾਂ ਚੰਡੀਗੜ੍ਹ ਉਨ੍ਹਾਂ ਦੀ ਰਿਹਾਇਸ਼ ਘੇਰ ਲਈ ਅਤੇ ਨਾਅਰੇਬਾਜ਼ੀ ਕੀਤੀ। ਉਥੇ ਹੀ ਉਨ੍ਹਾਂ ਨਹਿਰ ਦੇ ਕੰਢੇ ਖੜ੍ਹ ਕੇ ਮਰਨ ਦੀ ਧਮਕੀ ਦਿੱਤੀ ਤੇ ਫਿਰ ਦੋ ਨੌਜਵਾਨਾਂ ਵੱਲੋਂ ਨਹਿਰ ਵਿਚ ਛਾਲ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਨ੍ਹਾਂ ਸਮੇਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ।