ਗਊ ਸੈੱਸ ਦੇ ਪੈਸੇ ਨਾਲ ਨਹੀਂ ਬਣਨਾ ਚਾਹੀਦਾ ਰਾਮ ਮੰਦਰ : ਭਾਰਤ ਸਾਧੂ ਸਮਾਜ
🎬 Watch Now: Feature Video
ਮੋਹਾਲੀ: ਲੰਬੀ ਕਾਨੂੰਨੀ ਲੜਾਈ ਮਗਰੋਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਰਾਮ ਮੰਦਰ ਬਣਾਉਣ ਲਈ ਰਾਹ ਪਧਰਾ ਹੋ ਚੁੱਕਾ ਹਨ। ਇਸ ਬਾਰੇ ਭਾਰਤ ਸਾਧੂ ਸਮਾਜ ਦੇ ਜਨਰਲ ਸਕੱਤਰ ਮਹੰਤ ਜਸਬੀਰ ਦਾਸ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਦਾ ਮੰਦਰ ਬਣਨ 'ਤੇ ਸਾਧੂ ਸਮਾਜ 'ਚ ਖੁਸ਼ੀ ਹੈ। ਦੂਜੇ ਪਾਸੇ ਸਾਧੂ ਸਮਾਜ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਕਿਸੇ ਤਰ੍ਹਾਂ ਦਾ ਦਖ਼ਲ ਨਹੀਂ ਹੋਣਾ ਚਾਹੀਦਾ ਹੈ। ਇਸ ਮੰਦਰ ਦੀ ਉਸਾਰੀ ਸਾਧੂ ਸਮਾਜ ਦੀ ਰਹਿਨੁਮਾਈ ਹੇਠ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ 'ਚ ਕੋਈ ਵੀ ਸਰਕਾਰੀ ਵਿਅਕਤੀ ਮੌਜੂਦ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਇਸ ਦੀ ਉਸਾਰੀ ਵਿੱਚ ਗਊ ਮਾਸ 'ਤੇ ਲੱਗੇ ਟੈਕਸ ਦੀ ਰਕਮ ਨਹੀਂ ਲਗਾਉਣੀ ਚਾਹੀਦੀ ਹੈ। ਮੰਦਰ ਉਸਾਰੀ ਲਈ ਸਾਰਾ ਪੈਸਾ ਚੰਦੇ ਰਾਹੀਂ ਇੱਕਠਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਰਕਾਰੀ ਪਾਰਟੀ ਸ਼ਾਮਲ ਨਹੀਂ ਹੋਵੇਗੀ। ਮੰਦਰ ਦੀ ਉਸਾਰੀ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਆਰਐੱਸਐੱਸ ਵੱਲੋਂ ਇੱਕਠੇ ਕੀਤੇ ਗਏ ਚੰਦੇ ਦੀ ਰਾਸ਼ੀ ਦਾ ਪ੍ਰਯੋਗ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੰਦਰ ਉਸਾਰੀ ਦਾ ਕੰਮ ਸੁਵਾਮੀ ਸ਼ੰਕਰਚਾਰੀਆ ਦੀ ਅਗਵਾਈ ਹੇਠ ਸਾਧੂ ਸਮਾਜ ਅਤੇ ਸ਼ਰਧਾਲੂਆਂ ਨੂੰ ਸੌਂਪਣਾ ਚਾਹੀਦਾ ਹੈ।