ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਮੰਗੀ ਪੈਰੋਲ ਖੇਤੀ ਸੰਭਾਲਣ ਦੀ ਆੜ 'ਚ ਸਿਆਸੀ ਵੋਟਾਂ ਦੀ ਖੇਤੀ ਨਜ਼ਰ ਆ ਰਹੀ ਹੈ। ਇਸ ਦੇ ਚਲਦਿਆਂ ਹਰਿਆਣਾ 'ਚ ਚੋਣਾਂ ਤੋਂ ਪਹਿਲਾਂ ਹੀ ਸਿਆਸਤ ਗਰਮ ਹੋ ਗਈ ਹੈ। ਸੀਐਮ ਖੱਟਰ ਤੋਂ ਲੈ ਕੇ ਸਰਕਾਰ ਦੇ ਕਈ ਮੰਤਰੀ ਵੀ ਰਾਮ ਰਹੀਮ ਨੂੰ ਪੈਰੋਲ ਦੇਣ ਦੀ ਵਕਾਲਤ ਕਰ ਰਹੇ ਹਨ। ਇਸ 'ਤੇ ਸਵਾਲ ਖੜੇ ਹੋ ਰਹੇ ਹਨ ਕਿ ਕੀ ਖੱਟਰ ਸਰਕਾਰ ਚੋਣਾਂ ਲਈ ਰਾਮ ਰਹੀਮ ਨੂੰ ਪੈਰੋਲ ਦੇਣਾ ਚਾਹੁੰਦੀ ?