ਮੀਂਹ ਨੇ ਪੰਜਾਬ ਦੇ ਲੋਕਾਂ ਦੇ ਤਪਦੇ ਸੀਨੇ ਠਾਰੇ - ਤਾਪਮਾਨ ਚ ਕਾਫੀ ਗਿਰਾਵਟ
🎬 Watch Now: Feature Video
ਲੁਧਿਆਣਾ: ਸੂਬੇ ਭਰ ’ਚ ਲੋਕਾਂ ਨੂੰ ਮੀਂਹ ਪੈਣ ਨਾਲ ਗਰਮੀ ਤੋਂ ਕਾਫੀ ਰਾਹਤ ਮਿਲੀ। ਜ਼ਿਲ੍ਹੇ ਚ ਪੈ ਰਹੇ ਰੁਕ ਰੁਕ ਕੇ ਮੀਂਹ ਕਾਰਨ ਤਾਪਮਾਨ ਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਜਿੱਥੇ ਇੱਕ ਪਾਸੇ ਮੀਂਹ ਪੈਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਨੂੰ ਝੋਨੇ ਦੀ ਫਸਲ ਦੇ ਝਾੜ ਵਿੱਚ ਕਾਫ਼ੀ ਲਾਭ ਹੋਵੇਗਾ। ਹਾਲਾਂਕਿ ਜ਼ਿਆਦਾ ਮੀਂਹ ਸਬਜ਼ੀਆਂ ਉਗਾਉਣ ਵਾਲੇ ਕਿਸਾਨਾਂ ਲਈ ਮੁਸ਼ਕਲਾਂ ਪੈਂਦਾ ਕਰ ਸਕਦਾ ਹੈ। ਫਿਲਹਾਲ ਮੀਂਹ ਪੈਣ ਨਾਲ ਮੌਸਮ ਕਾਫੀ ਸੁਹਾਵਨਾ ਹੋ ਗਿਆ ਹੈ।