ਮੀਂਹ ਨੇ ਲੋਹੜੀ ਦੀਆਂ ਖੁਸ਼ੀਆਂ ਕੀਤੀਆਂ ਠੰਢੀਆਂ - rain in punjab
🎬 Watch Now: Feature Video
ਲੋਹੜੀ ਵਾਲੇ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ ਮੀਂਹ ਪੈਂਦਾ ਰਿਹਾ ਜਿਸ ਕਰਕੇ ਲੋਹੜੀ ਦੇ ਜਸ਼ਨ ਲੋਕਾਂ ਦੇ ਧਰੇ-ਧਰਾਏ ਰਹਿ ਗਏ। ਦੁਕਾਨਦਾਰ, ਬੱਚੇ ਅਤੇ ਆਮ ਲੋਕ ਨਿਰਾਸ਼ ਦਿਖਾਈ ਦਿੱਤੇ। ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਾਜ਼ਾਰ ਸੁੰਨੇ ਹੀ ਰਹੇ ਅਤੇ ਗ੍ਰਾਹਕ ਵੀ ਘਰਾਂ ਤੋਂ ਬਾਹਰ ਨਹੀਂ ਨਿੱਕਲੇ। ਮੀਂਹ ਨੇ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਘਰਾਂ ਵਿਚ ਹੀ ਕੈਦ ਕਰਕੇ ਰੱਖ ਦਿੱਤਾ।