ਅੰਮ੍ਰਿਤਸਰ: ਕਾਲੀਆਂ ਘਟਾਵਾਂ ਨੇ ਬਦਲੀ ਦਰਬਾਰ ਸਾਹਿਬ ਦੀ ਦਿੱਖ
ਅੰਮ੍ਰਿਤਸਰ: ਪੰਜਾਬ ਵਿੱਚ ਵੀ ਅਨੇਕਾਂ ਫੈਕਟਰੀਆਂ ਤੇ ਕਾਰਖਾਨਿਆਂ ਦਾ ਗੰਦਾ ਪਾਣੀ ਨਦੀਆਂ, ਨਹਿਰਾਂ ਵਿੱਚ ਅਕਸਰ ਪੈਂਦਾ ਸੀ, ਹੁਣ ਕਰਫ਼ਿਊ ਕਰਕੇ ਪਾਣੀ ਸਾਫ਼ ਹੋ ਗਿਆ ਹੈ। ਇਸੇ ਤਰ੍ਹਾਂ ਹੀ ਪੰਜਾਬ ਵਿਚਲਾ ਮੌਸਮ ਵੀ ਬਦਲਿਆ ਹੈ, ਹਵਾ ਵਿੱਚ ਸਾਹ ਲੈਣਾ ਸੌਖਾ ਹੋ ਗਿਆ। ਮੌਸਮ ਦੇ ਬਦਲਣ ਕਰਕੇ ਰੁੱਖਾਂ ਅਤੇ ਪੰਛੀਆਂ ਨੂੰ ਵੀ ਸੁੱਖ ਦਾ ਸਾਹ ਆਇਆ। ਅਜਿਹੇ ਸਾਫ਼ ਮੌਸਮ ਕਰਕੇ ਮੀਂਹ ਦੇ ਆਸਾਰ ਵੀ ਵਧੇ ਹਨ। ਅੰਮ੍ਰਿਤਸਰ ਸਾਹਿਬ ਵਿਖੇ ਵੀ ਬਦਲੇ ਹੋਏ ਮੌਸਮ ਦੇ ਅਲੌਕਿਕ ਨਜ਼ਾਰੇ ਦੇਖਣ ਨੂੰ ਮਿਲੇ। ਇਸ ਮੌਕੇ ਬਦਲ ਬਿਲਕੁਲ ਕਾਲੇ ਹੋ ਗਏ, ਠੰਢੀਆਂ ਹਵਾਵਾਂ ਚੱਲੀਆਂ ਤੇ ਹਲਕੀ-ਹਲਕੀ ਬੂੰਦਬਾਂਦੀ ਹੋਈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਹਿਲਾਂ ਹਰ ਸਾਲ ਇਸ ਮਹੀਨੇ ਵਿੱਚ ਤਪਸ਼ ਵੱਧ ਜਾਂਦੀ ਸੀ ਅਤੇ ਗਰਮੀ ਦੀ ਸ਼ੁਰੂਆਤ ਹੋ ਜਾਂਦੀ ਸੀ ਪਰ ਮੌਸਮ ਦੇ ਬਦਲੇ ਮਿਜ਼ਾਜ ਕਰਕੇ ਇਸ ਸਾਲ ਗਰਮੀ ਦੀ ਸ਼ੁਰੂਆਤ ਨਹੀਂ ਹੋ ਸਕੀ।
Last Updated : Apr 22, 2020, 2:08 PM IST