ਬਠਿੰਡਾ: ਮੀਂਹ ਦੀ ਮਾਰ ਹੇਠਾਂ ਆਏ ਕਿਸਾਨ - bathinda news
🎬 Watch Now: Feature Video
ਪੰਜਾਬ ਵਿੱਚ ਮੀਂਹ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਨੂੰ ਲੈ ਕੇ ਕਿਸਾਨ ਕਾਫ਼ੀ ਮੁਸ਼ਕਲਾਂ ਵਿੱਚ ਫੱਸੇ ਹੋਏ ਹਨ। ਉੱਥੇ ਹੀ ਬਠਿੰਡਾ ਵਿੱਚ ਬੀਤੇ 24 ਘੰਟਿਆਂ ਦੌਰਾਨ ਪਏ ਮੀਂਹ ਕਾਰਨ ਸਾਰੀਆਂ ਫ਼ਸਲਾਂ ਖ਼ਰਾਬ ਹੋ ਗਈਆ ਹਨ, ਜਿਸ ਨੂੰ ਲੈ ਕੇ ਕਿਸਾਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸਰਕਾਰ ਪਿਛਲੇ ਸਾਲਾਂ ਵਿੱਚ ਕੀਤੇ ਵਾਅਦਿਆਂ ਮੁਤਾਬਕ ਕਿਸਾਨਾਂ ਦੇ ਕਰਜ਼ੇ ਤੇ ਮੁਆਵਜ਼ੇ ਨਹੀਂ ਦੇ ਸਕੀ ਤੇ ਹੁਣ ਮੀਂਹ ਦੀ ਮਾਰ ਹੇਠਾਂ ਆਏ ਕਿਸਾਨਾਂ ਨੂੰ ਸਰਕਾਰ ਮੁਆਵਜ਼ੇ ਦੇਵੇਗੀ ਕਿ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।