ਕਾਂਗਰਸ ਦੇ CM ਚਿਹਰੇ 'ਤੇ 'ਆਪ' ਦਾ ਪਲਟਵਾਰ, ਕਿਹਾ... - ਵਿਧਾਨਸਭਾ ਚੋਣਾਂ
🎬 Watch Now: Feature Video
ਚੰਡੀਗੜ੍ਹ: ਕਾਂਗਰਸ ਵਲੋਂ ਚੋਣਾਂ ਦੇ ਚੱਲਦਿਆਂ ਆਪਣੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਗਿਆ ਹੈ। ਜਿਸ 'ਚ ਵਿਧਾਨਸਭਾ ਚੋਣਾਂ ਕਾਂਗਰਸ ਚਰਨਜੀਤ ਚੰਨੀ ਦੀ ਅਗਵਾਈ 'ਚ ਲੜੇਗੀ। ਇਸ ਨੂੰ ਲੈਕੇ 'ਆਪ' ਆਗੂ ਰਾਘਵ ਚੱਢਾ ਨੇ ਕਾਂਗਰਸ 'ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਉਸ ਵਿਅਕਤੀ ਨੂੰ ਮੁੱਖ ਮੰਤਰੀ ਚਿਹਰਾ ਬਣਾਇਆ ਹੈ, ਜਿਸ 'ਤੇ ਮਾਈਨਿੰਗ ਮਾਫ਼ੀਆ 'ਚ ਸ਼ਮੂਲੀਅਤ ਦੇ ਇਲਜ਼ਾਮ ਹਨ। ਉਸ ਦਾ ਰਿਸ਼ਤੇਦਾਰ ਮਾਈਨਿੰਗ ਮਾਮਲੇ 'ਚ ਗ੍ਰਿਫ਼ਤਾਰ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ 111 ਦਿਨ ਦੀ ਸਰਕਾਰ ਵੀ ਇਮਾਨਦਾਰੀ ਨਾਲ ਨਹੀਂ ਚਲਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਕੋਲ ਰਾਹ ਹੈ ਕਿ ਉਹ ਸਾਫ਼ ਤੇ ਬੇਦਾਗ ਚਿਹਰੇ ਭਗਵੰਤ ਮਾਨ ਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦੇਵੇ।