ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਕੁਆਰੰਟੀਨ 196 ਸ਼ਰਧਾਲੂਆਂ ਚੋਂ 25 ਸ਼ਰਧਾਲੂ ਭੇਜੇ ਗਏ ਘਰ - covid-19 test
🎬 Watch Now: Feature Video
ਅੰਮ੍ਰਿਤਸਰ: ਨਾਂਦੇੜ ਸਾਹਿਬ ਤੋਂ ਪਰਤੇ 196 ਸ਼ਰਧਾਲੂਆਂ ਚੋਂ 25 ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ 'ਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਡਾਕਟਰ ਸੁਜਾਤਾ ਸ਼ਰਮਾ ਨੇ ਦਿੱਤੀ। ਸੁਜਾਤਾ ਸ਼ਰਮਾ ਨੇ ਦੱਸਿਆ ਕਿ ਅੰਮ੍ਰਿਤਸਰ 'ਚ 241 ਮਰੀਜ਼ ਹਨ ਜ਼ਿਨ੍ਹਾਂ ਚੋਂ 196 ਮਰੀਜ਼ ਸ਼ਰਧਾਲੂ ਹਨ। ਉਨ੍ਹਾਂ ਨੇ ਦੱਸਿਆ ਜਿਨ੍ਹਾਂ ਸ਼ਰਧਾਲੂਆਂ ਨੂੰ ਘਰ ਭੇਜਿਆ ਗਿਆ ਹੈ ਉਨ੍ਹਾਂ ਦੇ 2-2 ਵਾਰ ਕੋਰੋਨਾ ਟੈਸਟ ਲਏ ਗਏ ਸਨ ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਨੇ ਕਿਹਾ ਕਿ ਬਾਕੀ ਸ਼ਰਧਾਲੂਆਂ ਦੀ ਅਜੇ ਟੈਸਟ ਰਿਪੋਰਟ ਆਉਣੀ ਹੈ। ਸ਼ਰਧਾਲੂਆਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਦੇ ਲਈ ਬਹੁਤ ਹੀ ਵਧਿਆ ਇੰਤਜ਼ਾਮ ਕੀਤਾ ਸੀ ਜੋ ਕਿ ਸ਼ਲਾਘਾਯੋਗ ਹੈ।