Punjab Youth Congress ਚੁਸਪਿੰਦਰਵੀਰ ਲਈ ਮੰਗੇਗੀ ਹਾਈ ਕਮਾਂਡ ਤੋਂ ਟਿਕਟ: ਵਰਿੰਦਰ ਢਿੱਲੋਂ - Sidhu Musa Wala
🎬 Watch Now: Feature Video
ਮਾਨਸਾ: ਮਾਨਸਾ ਵਿਖੇ ਯੂਥ ਕਾਂਗਰਸ (Youth Congress) ਦੀ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਪਹੁੰਚੇ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ (Brindar Singh Dhillon) ਨੇ ਕਿਹਾ ਕਿ ਯੂਥ ਕਾਂਗਰਸ ਜੋ ਪੰਜਾਬ ਦੇ ਵਿੱਚ ਸਰਕਾਰ ਦੁਬਾਰਾ ਬਣਾਉਣ ਦੇ ਲਈ ਰੋਲ ਅਦਾ ਕਰ ਰਹੀ ਹੈ। ਉਸ ਦੇ ਵਿੱਚ ਮਾਨਸਾ ਤੋਂ ਚੁਸਪਿੰਦਰਵੀਰ ਚਹਿਲ ਦਾ ਅਹਿਮ ਰੋਲ ਹੈ, ਕਿਉਂਕਿ ਜਸਪਿੰਦਰ ਚਹਿਲ ਵੱਲੋਂ ਕੋਰੋਨਾ ਦੇ ਦੌਰਾਨ ਅਤੇ ਕਿਸਾਨੀ ਸੰਘਰਸ਼ ਦੇ ਦੌਰਾਨ ਸਖ਼ਤ ਮਿਹਨਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਹਾਈ ਕਮਾਂਡ ਸਿੱਧੂ ਮੂਸੇ ਵਾਲਾ (Sidhu Musa Wala) ਨੂੰ ਟਿਕਟ ਦਿੰਦੀ ਹੈ ਤਾਂ ਪੰਜਾਬ ਯੂਥ ਕਾਂਗਰਸ ਮਾਨਸਾ ਤੋਂ ਚੁਸਪਿੰਦਰਵੀਰ ਚਹਿਲ (Chuspinderveer Chahal) ਦੇ ਲਈ ਪੰਜਾਬ ਵਿੱਚੋਂ ਟਿਕਟ ਮੰਗੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਹਾਈ ਕਮਾਂਡ (Congress High Command) ਦੀ ਮਰਜ਼ੀ ਹੈ ਕਿ ਕਿਸ ਵਿਅਕਤੀ ਨੂੰ ਟਿਕਟ ਦਿੰਦੀ ਹੈ ਜੋ ਕਾਂਗਰਸ ਜ਼ਿੰਦਾਬਾਦ ਅਤੇ ਰਾਹੁਲ ਗਾਂਧੀ (Rahul Gandhi) ਦੀ ਸੋਚ ਤੇ ਚੱਲਦਾ ਹੈ, ਉਸ ਵਿਅਕਤੀ ਨੂੰ ਹੀ ਕਾਂਗਰਸ ਪਾਰਟੀ ਟਿਕਟ ਦੇਵੇਗੀ।