ਯੂਨੀ. ਤੇ ਕਾਲਜਾਂ ਦੀ ਮਨਮਾਨੀ ਵਿਰੁੱਧ ਪੰਜਾਬ ਸਟੂਡੈਂਟ ਯੂਨੀਅਨ ਦਾ ਧਰਨਾ ਪ੍ਰਦਰਸ਼ਨ - arbitrary of colleges
🎬 Watch Now: Feature Video
ਫ਼ਰੀਦਕੋਟ: ਪੰਜਾਬ ਸਟੂਡੈਂਟ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਇਕਾਈ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ ਧਰਨਾ ਦੇ ਕੇ ਕਾਲਜਾਂ ਵੱਲੋਂ ਮਨਮਾਨੀ ਨਾਲ ਵਧਾਈਆਂ ਗਈਆਂ ਫੀਸਾਂ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਯੂਨੀਅਨ ਦੇ ਪ੍ਰਧਾਨ ਕੇਸ਼ਵ ਆਜ਼ਾਦ ਨੇ ਕਿਹਾ ਕਿ ਯੂਨੀਵਰਸਿਟੀਆਂ ਅਤੇ ਕਾਲਜ ਮਨਮਾਨੀ ਨਾਲ ਫੀਸਾਂ ਵਧਾ ਕੇ ਗ਼ਰੀਬ ਵਿਦਿਆਰਥੀਆਂ ਦੇ ਹੱਕ ਖੋਹ ਰਹੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਜੋ ਕਾਲਜਾਂ ਦੇ ਵਿਦਿਆਰਥੀਆਂ ਦੇ ਪੇਪਰ ਲਏ ਜਾਣ ਦੀ ਗੱਲ ਕਹੀ ਜਾ ਰਹੀ ਹੈ, ਉਸ ਵਿੱਚ ਵਿਦਿਆਰਥੀਆਂ ਨਾਲ ਧੱਕਾ ਹੋ ਰਿਹਾ। ਕਈ ਵਾਰ ਡੇਟ ਸੀਟਾਂ ਐਲਾਨ ਕੇ ਰੱਦ ਕੀਤੀਆਂ ਜਾ ਚੁੱਕੀਆਂ ਹਨ, ਵਿਦਿਆਰਥੀਆਂ ਦੀ ਪੜ੍ਹਾਈ ਸਹੀ ਨਹੀਂ ਹੋਈ ਅਤੇ ਅਸਲੀ ਪੇਪਰ ਨਹੀਂ ਲੈਣੇ ਲਏ ਜਾਣੇ ਚਾਹੀਦੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਬਿਨਾਂ ਪੇਪਰ ਲਏ ਅਗਲੀਆਂ ਕਲਾਸਾਂ ਵਿੱਚ ਭੇਜ ਦਿੱਤਾ ਜਾਣਾ ਚਾਹੀਦਾ ਅਤੇ ਨਾਲ ਹੀ ਕਾਲਜਾਂ ਵੱਲੋਂ ਲਈਆਂ ਗਈਆਂ ਇਸ ਸਾਲ ਦੀਆਂ ਫ਼ੀਸਾਂ ਅਗਲੇ ਸਾਲ ਵਿੱਚ ਐਡਜਸਟ ਕੀਤੀਆਂ ਜਾਣੀਆਂ ਚਾਹੀਦੀਆਂ।