ਪੰਜਾਬ ਸਰਕਾਰ ਦੇ ਵਾਅਦੇ ਹੋਏ ਖੋਖਲੇ ਸਾਬਿਤ, ਪਾਣੀ ‘ਚ ਡੁੱਬਿਆ ਮੰਤਰੀ ਧਰਮਸੋਤ ਦਾ ਹਲਕਾ - ਪੰਜਾਬ ਸਰਕਾਰ
🎬 Watch Now: Feature Video
ਨਾਭਾ: ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ (Government of Punjab) ਦੀ ਇੱਕ ਵਾਰ ਫਿਰ ਤੋਂ ਮੀਂਹ (rain) ਦੇ ਪਾਣੀ ਨੇ ਪੋਲ ਖੋਲ ਦਿੱਤੀ ਹੈ। ਪੰਜਾਬ ਦੇ ਵਿਰਾਸਤੀ ਸ਼ਹਿਰ (City) ਨਾਭਾ (NABHA) ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਿਛਲੇ ਲੰਬੇ ਸਮੇਂ ਤੋਂ ਲੋਕ ਪ੍ਰਸ਼ਾਨ ਹੋ ਰਹੇ ਹਨ। ਸ਼ਹਿਰ ਦੀਆਂ ਗਲੀਆ ਵਿੱਚ ਪਾਣੀ ਭਰਨ ਨਾਲ ਰਾਹਗੀਰਾ ਨੂੰ ਬਹੁਤ ਮਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਿੱਚ ਤਿੰਨ ਤੋਂ ਚਾਰ ਫੁੱਟ ਪਾਣੀ ਜਮਾ ਹੋ ਗਿਆ ਹੈ। ਇਸ ਮੌਕੇ ਸ਼ਹਿਰ ਵਾਸੀਆ ਨੇ ਹਲਕੇ ਦੇ ਵਿਧਾਇਕ ਅਤੇ ਪੰਜਾਬ ਕੈਬਨਿਟ ਦੇ ਮੰਤਰੀ ਸਾਧੇ ਸਿੰਘ ਧਰਮਸੋਤ (Punjab Cabinet Minister Sadhe Singh Dharamsot) ਨੂੰ ਸ਼ਹਿਰ (City) ਦੀ ਇਸ ਹਾਲਤ ਲਈ ਜ਼ਿੰਮੇਵਾਰ ਦੱਸਿਆ।