ਰਾਜਧਾਨੀ 'ਚ ਪ੍ਰਦੂਸ਼ਣ ਲਈ ਕਿਸਾਨ ਆਪਣੇ ਆਪ ਨੂੰ ਨਹੀਂ ਮੰਨਦਾ ਜ਼ਿੰਮੇਵਾਰ - ਪਰਾਲੀ ਨੂੰ ਅੱਗ ਲਗਾਓਣ ਵਿੱਚ ਪੰਜਾਬ ਅੱਗੇ
🎬 Watch Now: Feature Video
ਸੁਪਰੀਮ ਕੋਰਟ ਦੇ ਸਖ਼ਤ ਨਿਰਦੇਸ਼ਾਂ ਦੇ ਬਾਵਜੂਦ ਕਿਸਾਨਾ ਦਾ ਪਰਾਲੀ ਨੂੰ ਇੱਗ ਲਗਾਓਣਾ ਜਾਰੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਚਾਹੇ ਉਨ੍ਹਾਂ ਤੇ ਪੁਲਿਸ ਮਾਮਲਾ ਦਰਜ ਹੋਵੇ ਜਾਂ ਕੁੱਝ ਵੀ, ਉਨ੍ਹਾਂ ਕੋਲ ਪਰਾਲੀ ਨੂੰ ਅੱਗ ਲਗਾਓਣ ਤੋਂ ਸਿਵਾ ਹੋਰ ਕੋਈ ਵੀ ਚਾਰਾ ਨਹੀਂ ਹੈ। ਅੰਮ੍ਰਿਤਸਰ ਦੇ ਪਿੰਡ ਚੱਬਾ ਵਿਚ ਕਿਸਾਨਾ ਨੇ ਅਜੇ ਇੱਕ ਬਾਰ ਫ਼ਿਰ ਪਰਾਲੀ ਨੂੰ ਅੱਗ ਲਗਾਈ। ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਰਹੀ, ਸਿਰਫ ਤੇ ਸਿਰਫ ਭਰੋਸੇ ਦੇ ਰਹੀ ਹੈ ਤੇ ਜਾਗਰੂਕ ਕਰ ਰਹੀ ਹੈ। ਪਰ ਕਿਸਾਨਾ ਲਈ ਲੋੜਵੰਦ ਸੰਦਾਂ ਨੂੰ ਨਹੀਂ ਮੁਹੱਈਆ ਕਰ ਰਹੀ ਜਿਸ ਨਾਲ ਪਰਾਲੀ ਨੂੰ ਅੱਗ ਲਗਾਓਣ ਤੋਂ ਬਚਿਆ ਜਾ ਸਕੇ।