ਅਕਾਲੀ ਦਲ ਦੇ ਉਮੀਦਵਾਰ ਵੱਲੋਂ ਚੋਣ ਲੜਨ ਤੋਂ ਇਨਕਾਰ - Akali candidate from Balluana constituency refuses to contest
🎬 Watch Now: Feature Video

ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸੂਬੇ ਦਾ ਸਿਆਸੀ ਅਖਾੜਾ ਭਖਦਾ ਜਾ ਰਿਹਾ ਹੈ। ਪੰਜਾਬ ਵਿੱਚ ਵੋਟਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ। ਹਰਦੇਵ ਸਿੰਘ ਮੇਘ ਵੱਲੋਂ ਬੱਲੂਆਣਾ ਵਿਧਾਨਸਭਾ ਹਲਕੇ ਤੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਪਿੱਛੇ ਅਕਾਲੀ ਆਗੂ ਨੇ ਆਪਣੀਆਂ ਪਰਿਵਾਰਿਕ ਮਜ਼ਬੂਰੀਆਂ ਦੱਸੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਅਕਾਲੀ ਬਸਪਾ ਦਾ ਡਟ ਕੇ ਸਾਥ ਦੇਣਗੇ। ਅਕਾਲੀ ਆਗੂ ਨੇ ਕਿਹਾ ਕਿ ਇਸ ਵਾਰ ਅਕਾਲੀ-ਬਸਪਾ ਦੀ ਸਰਕਾਰ ਆਵੇਗੀ। ਉਨ੍ਹਾਂ ਦਾਅਵਾ ਕੀਤਾ ਹੈ ਕਿ ਸੁਖਬੀਰ ਬਾਦਲ ਤੋਂ ਵਧੀਆ ਪੰਜਾਬ ਦੀ ਸਰਕਾਰ ਕੋਈ ਹੋਰ ਆਗੂ ਨਹੀਂ ਚਲਾ ਸਕਦਾ ਹੈ।