ਟ੍ਰੇਡ ਯੂਨੀਅਨ ਦੇ ਸੱਦੇ 'ਤੇ ਪਨਬਸ ਮੁਲਾਜਮਾਂ ਨੇ ਕੀਤੀ ਹੜਤਾਲ - PUNBUS employees strike
🎬 Watch Now: Feature Video
ਗੁਰਦਾਸਪੁਰ: ਸਰਕਾਰੀ ਅਦਾਰਿਆਂ ਦੇ ਨਿਜੀਕਰਨ ਦੇ ਵਿਰੁੱਧ ਵੱਖ- ਵੱਖ ਟ੍ਰੇਡ ਯੂਨੀਅਨ ਤੇ ਮਜ਼ਦੂਰ ਜਥੇਬੰਦੀਆਂ ਨੇ ਦੇਸ਼ ਵਿਆਪੀ ਹੜਤਾਲ ਦੇ ਸੱਦੇ 'ਤੇ ਪੰਜਾਬ ਰੋਡਵੇਜ਼ ਤੇ ਪਨਬਸ ਕਰਮਚਾਰੀਆਂ ਨੇ ਚੱਕਾ ਜਾਮ ਕਰ ਹੜਤਾਲ ਕੀਤੀ।ਧਰਨਾਕਾਰੀਆਂ ਨੇ ਪੰਜਾਬ ਤੇ ਕੇਂਦਰ ਸਰਕਾਰ ਦੇ ਖਿਲਾਫ਼ ਜਮ ਕੇ ਨਾਅਰੇਬਾਜੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਰੋਡਵੇਜ਼ 16 ਮਹਿਕਮਿਆਂ ਨੂੰ ਮੁਫ਼ਤ ਸੇਵਾ ਦਿੰਦੀ ਹੈ ਪਰ ਸਰਕਾਰ ਇਸਨੂੰ ਨਿਜੀ ਹੱਥਾਂ 'ਚ ਦੇਣ ਦੀ ਗੱਲ ਕਰਦੀ ਹੈ। ਉਨ੍ਹਾਂ ਕਿਹਾ ਕਿ 2007 'ਚ ਕਾਨਟਰੈਕਟ 'ਤੇ ਰੱਖੇ ਕਰਮਚਾਰੀਆਂ ਦਾ ਬਹੁਤ ਸ਼ੋਸ਼ਣ ਕੀਤਾ ਜਾ ਰਿਹਾ ਹੈ।