ਮਜ਼ਦੂਰ ਵਰਗ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ਼ ਰੋਸ਼ ਪ੍ਰਦਰਸ਼ਨ
ਹੁਸ਼ਿਆਰਪੁਰ: ਹੁਸ਼ਿਆਰਪੁਰ ਵਿੱਚ ਸੀਟੂ ਵੱਲੋਂ ਮਜ਼ਦੂਰਾਂ ਦਾ ਭਾਰੀ ਇਕੱਠ ਕਰਕੇ ਸਰਕਾਰੀ ਪਾਣੀ ਪੀਣ ਵਾਲੀਆਂ ਟੂਟੀਆਂ ਦੇ ਬਿੱਲ ਮੁਆਫ ਕਰਾਉਣ ਬਿਜਲੀ ਦੇ ਬਿੱਲ ਹਾਫ਼ ਕਰਾਉਣ ਗਰੀਬ ਲੋਕਾਂ ਦੇ ਕਰਜ਼ੇ ਮੁਆਫ ਕਰਾਉਣ ਲਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅੱਗੇ ਜ਼ਬਰਦਸਤ ਧਰਨਾ ਲਾ ਕੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਦੀ ਅਗਵਾਈ ਮਹਿੰਦਰ ਕੁਮਾਰ ਬੱਡੋਆਣ ਨੇ ਕੀਤੀ ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੀ ਸਰਕਾਰ ਗਰੀਬ ਲੋਕਾ ਨੂੰ ਪਾਣੀ ਬਿਜਲੀ ਹੈਲਥ ਏਜੂਕੇਸ਼ਨ ਨਹੀਂ ਦੇ ਸਕਦੀ। ਉਹਨਾਂ ਸਰਕਾਰਾਂ ਨੂੰ ਗੱਦੀ ਤੇ ਰਹਿਣ ਦਾ ਕੋਈ ਹੱਕ ਨਹੀਂ ਅੱਜ ਕੈਪਟਨ ਸਰਕਾਰ 5 ਸਾਲ ਪੂਰੇ ਕਰਨ ਜਾ ਰਹੀ ਹੈ। ਇਸ ਸਰਕਾਰ ਨੇ 70 ਰੁਪਏ ਤੋ ਵਧਾ ਕੇ ਪਾਣੀ ਦਾ ਬਿੱਲ 170 ਕਰ ਦਿੱਤਾ ਗਿਆ। ਬਿਜਲੀ ਦਾ ਰੇਟ 10 ਰੁਪਏ ਤੋਂ ਵੀ ਉੱਪਰ ਕਰ ਦਿੱਤਾ ਗਿਆ ਤੇ ਗਰੀਬ ਲੋਕਾਂ ਦੇ ਕਰਜ਼ੇ ਮੁਆਫ਼ ਨਹੀਂ ਹੋਏ। ਇਸ ਮੌਕੇ ਮਹਿੰਦਰ ਕੁਮਾਰ ਬੱਡੋਆਣ ਕਮਲਜੀਤ ਸਿੰਘ ਕਾਮਰੇਡ ਗੁਰਮੇਸ਼ ਸਿੰਘ ਨੇ ਕਿਹਾ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪੁੂਰੀਆਂ ਨਾ ਹੋਈਆਂ ਤਾਂ ਸੰਘਰਸ ਹੋਰ ਵੀ ਤਿੱਖਾ ਹੋਵੇਗਾ।