ਮੁਸਲਿਮ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ - ਹਜ਼ਰਤ ਮੌਲਾਨਾ ਕਲੀਮ ਸਦਿੱਕੀ
🎬 Watch Now: Feature Video
ਲੁਧਿਆਣਾ: ਰਾਏਕੋਟ ਵਿਖੇ ਮੁਸਲਿਮ ਭਾਈਚਾਰੇ (Muslim community) ਵੱਲੋਂ ਯੂਪੀ ਅਤੇ ਆਸਾਮ 'ਚ ਮੁਸਲਿਮ ਭਾਈਚਾਰੇ ਵਿਰੁੱਧ ਹੋ ਰਹੀਆਂ ਗਤੀਵਿਧੀਆਂ ਅਤੇ ਹਜ਼ਰਤ ਮੌਲਾਨਾ ਕਲੀਮ ਸਦਿੱਕੀ ਸਮੇਤ ਕੁੱਝ ਹੋਰ ਮੁਸਲਿਮ ਆਗੂਆਂ ਖਿਲਾਫ ਗਲਤ ਨਜਾਇਜ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਨ ਖਿਲਾਫ਼ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੁਸਲਿਮ ਵੈਲਫੇਅਰ ਸੁਸਾਇਟੀ (Muslim Welfare Society) (ਰਜਿ.) ਰਾਏਕੋਟ ਦੇ ਪ੍ਰਧਾਨ ਮੁਹੰਮਦ ਇਮਰਾਨ ਅਤੇ ਹੋਰਨਾਂ ਆਗੂਆਂ ਵੱਲੋਂ ਜਾਮਾ ਮਸਜਿਦ (Jama Masjid) ਤੋਂ ਐਸ.ਡੀ.ਐਮ ਦਫ਼ਤਰ ਤੱਕ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਰੋਸ਼ ਮਾਰਚ ਕੱਢਿਆ ਅਤੇ ਕੇਂਦਰ ਤੇ ਯੂਪੀ ਸਰਕਾਰ ਦੀ ਧੱਕੇਸ਼ਾਹੀ ਖਿਲਾਫ਼ ਲੋਕਾਂ ਨੂੰ ਲਾਮਬੰਦ ਕੀਤਾ ਗਿਆ। ਉਥੇ ਹੀ ਐਸ.ਡੀ.ਐਮ ਰਾਏਕੋਟ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਅਤੇ ਇੰਨ੍ਹਾਂ ਗਤੀਵਿਧੀਆਂ ਨੂੰ ਰੋਕਣ ਦੀ ਮੰਗ ਕੀਤੀ।