ਡਰਗ ਮਾਫ਼ੀਆ ਦੇ ਵਿਰੋਧ ਵਿੱਚ ਕੱਢਿਆ ਗਿਆ ਰੋਸ ਮਾਰਚ - Drug mafia
🎬 Watch Now: Feature Video
ਲੁਧਿਆਣਾ: ਫੂਲੇ ਸ਼ਾਹੂ ਅੰਬੇਡਕਰ ਲੋਕ ਜਗਾਉ ਮੰਚ ਦੇ ਆਗੂ ਅਤੇ ਸਮਾਜਸੇਵੀ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਡਰਗ ਮਾਫ਼ੀਆ ਦੇ ਵਿਰੋਧ ਵਿੱਚ ਰੋਸ ਮਾਰਚ ਕੱਢਿਆ ਗਿਆ। ਵਾਰਡ-11 ਤੋਂ ਬਸ ਸਟੈਂਡ ਪਾਇਲ ਤੱਕ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਭੂ-ਮਾਫ਼ੀਆ, ਡਰਗ ਮਾਫ਼ੀਆ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲੇ, ਮਾਂਵਾਂ- ਭੈਣਾਂ ਦੇ ਸੁਹਾਗ ਅਤੇ ਕੁੱਖ ਨੂੰ ਉਜਾੜਨ ਵਾਲੇ ਚਿੱਟ ਕੱਪੜੀਏ ਅਤੇ ਖਾਕੀ ਵਰਦੀਧਾਰੀਆਂਂ ਨੂੰ STF ਮੁੱਖ ਮੰਤਰੀ ਦੇ ਇਸ਼ਾਰੇ 'ਤੇ ਬਚਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਖ਼ਤਮ ਕਰਨਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਰਫ਼ ਵੋਟਾਂ ਲੈਣ ਦਾ ਸਟੰਟ ਸੀ।