ਤਿੰਨ ਜ਼ਿਲ੍ਹਿਆਂ ਦੀਆਂ ਅਨਾਜ ਮੰਡੀਆਂ ਵਿੱਚ ਕੀਤੇ ਗਏ ਪੁਖ਼ਤਾ ਖ਼ਰੀਦ ਪ੍ਰਬੰਧ - ਪੰਜਾਬ ਮੰਡੀ ਬੋਰਡ
🎬 Watch Now: Feature Video
ਫ਼ਰੀਦਕੋਟ: ਇਸ ਸਾਲ ਕਣਕ ਦੀ ਖ਼ਰੀਦ ਦੇ ਸੀਜ਼ਨ ਦੌਰਾਨ ਕੋਵਿਡ -19 ਦੀ ਚੱਲ ਰਹੀ ਮਹਾਂਮਾਰੀ ਤੋਂ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੇ ਬਚਾਅ ਲਈ ਪੰਜਾਬ ਮੰਡੀ ਬੋਰਡ ਵੱਲੋਂ ਜਾ ਰਹੇ ਪ੍ਰਬੰਧਾਂ ਤਹਿਤ ਪਹਿਲੀ ਵਾਰ ਇੰਜੀਨੀਅਰਿੰਗ ਵਿੰਗ ਨੂੰ ਸ਼ਾਮਿਲ ਕੀਤਾ ਹੈ। ਇਸ ਬਾਰੇ ਗੱਲਬਾਤ ਕਰਦਿਆਂ ਮੰਡੀ ਬੋਰਡ ਦੇ ਨਿਗਰਾਨ ਇੰਜੀਨੀਅਰ ਜਤਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਲੁਧਿਆਣਾ ਜ਼ੋਨ ਵਿੱਚ ਤਿੰਨ ਜ਼ਿਲ੍ਹੇ ਆਉਂਦੇ ਹਨ, ਜ਼ਿਲ੍ਹਾ ਲੁਧਿਆਣਾ, ਮੋਗਾ ਅਤੇ ਫ਼ਰੀਦਕੋਟ। ਇਨ੍ਹਾਂ ਜ਼ਿਲ੍ਹਿਆਂ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਮੰਡੀਆਂ ਦੀ ਮਾਰਕੀਟ ਕਮੇਟੀਆਂ ਤੋਂ ਸਫਾਈ ਦੀ ਨਿਗਰਾਨੀ ਕਰਦੇ ਹੋਏ ਵਿੰਗ ਦੇ ਅਧਿਕਾਰੀ ਸੋਸ਼ਲ ਡਿਸਟੈਂਸ ਬਣਾਏ ਰੱਖਣ ਲਈ ਮੰਡੀਆਂ ਦੇ ਪਲੇਟਫਾਰਮਾਂ ਤੇ ਲੋੜੀਂਦੀ ਮਾਰਕਿੰਗ ਖਾਸ ਤੌਰ 'ਤੇ ਹੱਥ ਵਾਰ ਵਾਰ ਸੈਨੀਟਾਇਜ਼ ਕਰਨ ਲਈ ਲੋੜੀਂਦੇ ਪ੍ਰਬੰਧ ਕਿਸਾਨਾਂ ਦੀ ਸੇਵਾ ਵਿੱਚ ਉਪਲੱਬਧ ਕਰਾਏ ਜਾਣਗੇ।