ਪ੍ਰੋਫੈਸਰ ਤੇਜਪਾਲ ਸਿੰਘ ਨੇ ਬੈਂਸ 'ਤੇ ਵਿੰਨਿਆ ਨਿਸ਼ਾਨਾ - pda
🎬 Watch Now: Feature Video
ਲੁਧਿਆਣਾ :ਲੋਕ ਸਭਾ ਚੋਣਾਂ ਦਾ ਮੌਸਮ ਹੈ ਤੇ ਇਸ ਦੌਰਾਨ ਇਲਜ਼ਾਮਬਾਜ਼ੀਆਂ ਦਾ ਦੌਰ ਵੀ ਸਿਖਰਾਂ 'ਤੇ ਰਹਿੰਦਾ ਹੈ ਪਹਿਲਾਂ ਜਿੱਥੇ ਉਮੀਦਵਾਰ ਇੱਕ ਦੂਜੇ ਤੇ ਸ਼ਬਦੀ ਹਮਲੇ ਕਰ ਰਹੇ ਸਨ ਉੱਥੇ ਹੀ ਹੁਣ ਨਾਮਜ਼ਦਗੀਆਂ ਵਿੱਚ ਬੈਂਸ ਖਿਲਾਫ ਸਭ ਤੋਂ ਵੱਧ ਕੇਸ ਹੋਣ ਕਾਰਨ ਇਸ ਨੂੰ ਲੈ ਕੇ ਵਿਰੋਧੀਆਂ ਵੱਲੋਂ ਉਸ ਨੂੰ ਨਿਸ਼ਾਨੇ ਲਗਾਏ ਜਾ ਰਹੇ ਹਨ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਤੇਜਪਾਲ ਸਿੰਘ ਨੇ ਬੈਂਸ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਿਮਰਜੀਤ ਬੈਂਸ ਕਿਹੋ ਜਹੀ ਸਿਆਸਤ ਕਰਦੇ ਨੇ ਇਸ ਤੋਂ ਸਾਰੇ ਵਾਕਿਫ ਹਨ।ਉਧਰ ਇਸ ਪੂਰੇ ਮਾਮਲੇ ਬਾਰੇ ਜਦੋਂ ਸਿਮਰਜੀਤ ਬੈਂਸ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਬੈਂਸ ਨੇ ਕਿਹਾ ਕਿ ਇਹ ਸਾਰੇ ਮਾਮਲੇ ਸਿਆਸਤ ਤੋਂ ਪ੍ਰੇਰਿਤ ਹਨ। ਬਹਿਰਹਾਲ, ਚੋਣਾਂ ਦੌਰਾਣ ਸਿਆਸੀ ਦੂਸ਼ਣਬਾਜ਼ੀਆਂ ਆਮ ਹੀ ਵੇਖਣ ਨੂੰ ਮਿਲਦੀਆਂ ਹਨ, ਪਰ ਇਸਦਾ ਵੋਟਾਂ 'ਚ ਕਿੰਨਾਂ ਫਾਇਦਾ ਮਿਲੇਗਾ ਇਹ ਤਾਂ 23 ਮਈ ਨੂੰ ਹੀ ਪਤਾ ਚੱਲੇਗਾ।